ਪੰਜਾਬੀ ਕਵਿਤਾ – ਮਾਂ | ਜਨਮ ਸੀ ਜਦ ਮੇਰਾ ਹੋਇਆ
ਪੰਜਾਬੀ ਕਵਿਤਾ – ਮਾਂ
ਜਨਮ ਸੀ ਜਦ ਮੇਰਾ ਹੋਇਆ
ਮੈਂ ਉਦੋਂ ਸੀ ਕਿੰਨਾ ਰੋਇਆ,
ਦਰਦ ਤਾਂ ਮੇਰੀ ਮਾਂ ਦੇ ਹੋਇਆ
ਮੈਂ ਗੋਦੀ ਦਾ ਨਿੱਘ, ਮਾਣਕੇ ਸੋਇਆ।
ਹੁਣ ਕੀ ਦੱਸਾਂ ਮੈਂ,ਆਪਣੇ ਬਾਰੇ
ਮੈਨੂੰ ਫ਼ਿਕਰ ਤਾਂ ਇਸ ਜੱਗ ਦੀ ਏ,
ਅਨਪੜ੍ਹ ਭੋਲੀ ਜਿਹੀ ਮਾਂ ਮੇਰੀ
ਮੈਨੂੰ ਰੱਬ ਦੇ ਵਾਂਗ ਲੱਗ ਦੀ ਏ।
ਮਾਂ ਤਾਂ ਹੁੰਦੀ ਮਾਂ ਵੇ ਲੋਕੋ
ਬਸ ਪਿਆਰ ਵੀ ਤੁਸੀਂ ਕਰਿਆ ਕਰੋ,
ਜੇ ਮਦੜ੍ਹੇ ਬੋਲ ਮਾਂ ਬੋਲੇ, ਨਾਂ
ਅੰਦਰੋਂ ਅੰਦਰੀ ਸੜਿਆ ਕਰੋ।
ਮਾਂ ਬਿਨ੍ਹਾਂ, ਹਾਏ ਜੱਗ ਸੁੰਨਾ
ਏ ਦੀਵੇ ਵਾਂਗ ਜੱਗਦੀ ਏ,
ਅਨਪੜ੍ਹ ਭੋਲੀ ਜਿਹੀ ਮਾਂ ਮੇਰੀ
ਮੈਨੂੰ ਰੱਬ ਦੇ ਵਾਂਗ ਲੱਗ ਦੀ ਏ।
ਮੇਰੀ ਮਾਂ ਨੇ ਆਪਣੇ ਹੱਥੀ
ਮੇਰਾ ਇੱਕ ਸਵਾਟਰ ਬੁਣਿਆ ਸੀ,
ਕਹਿੰਦੀ ਕਿੰਨਾ ਪੁੱਤ ਮੇਰਾ ਸੋਣਾ ਲਾਗੂ
ਤਾਹੀਂਓ ਗੁਲਾਬੀ ਪੱਛਮ ਚੁਣਿਆ ਸੀ।
“ਗਗਨ” ਅੱਜ ਸਵੈਟਰ ਛੋਟੀ ਹੋ ਗਈ
ਤਾਂ ਬਹੁਤ ਹੀ ਸੋਹਣੀ ਸੱਜਦੀ ਏ,
ਅਨਪੜ੍ਹ ਭੋਲੀ ਜਿਹੀ ਮਾਂ ਮੇਰੀ
ਮੈਨੂੰ ਰੱਬ ਦੇ ਵਾਂਗ ਲੱਗਦੀ ਏ।
ਪੜ੍ਹੋ :- ਪ੍ਰਭਜੀਤ ਕੌਰ ਮਾਂ ਤੇ ਪੰਜਾਬੀ ਕਵਿਤਾ “ਉਹ ਹੈ ਮੇਰੀ ਮਾਂ”
ਲੇਖਕ ਬਾਰੇ:-
ਮੇਰਾ ਨਾਮ “ਗਗਨ ਮੂਨਕ” ਹੈ। ਮੈਂ ਸੰਗਰੂਰ ਜ਼ਿਲ੍ਹੇ ਦੇ ਅਧੀਨ ਮੂਨਕ ਸ਼ਹਿਰ ਦਾ ਰਹਿਣ ਵਾਲਾ ਹਾਂ ਜੀ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਦਾ ਹਾਂ। ਮੇਰਾ ਬਚਪਨ ਤੋਂ ਇੱਕ ਸੁਪਨਾ ਹੈ ਇੱਕ ਵਧੀਆ ਤੇ ਚੰਗਾ ਲੇਖਕ ਬਣਾ ਜਿਸ ਨਾਲ ਆਪਣੇ ਸ਼ਹਿਰ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਸਕਾਂ।
” ਪੰਜਾਬੀ ਕਵਿਤਾ – ਮਾਂ ” ਕਵਿਤਾ ਬਾਰੇ ਕੰਮੈਂਟ ਬਾਕਸ ਵਿੱਚ ਤੁਸੀਂ ਆਪਣੀ-ਆਪਣੀ ਰਾਇ ਜਰੂਰ ਦੱਸੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ। ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।