Punjabi Kavita Mood Nahi Hunda | ਪੰਜਾਬੀ ਕਵਿਤਾ ਮੂੜ੍ਹ ਨਹੀਂ ਹੁੰਦਾ
Punjabi Kavita Mood Nahi Hunda – ਪਰਗਟ ਸਿੰਘ ਦੀ ਲਿਖੀ ਹੋਈ ” ਪੰਜਾਬੀ ਕਵਿਤਾ ਕਮਾਲ ਹੋ ” :-
Punjabi Kavita Mood Nahi Hunda
ਪੰਜਾਬੀ ਕਵਿਤਾ ਮੂੜ੍ਹ ਨਹੀਂ ਹੁੰਦਾ
ਮੈਂ ਭਲੀ-ਭਾਂਤ ਹੀ ਜਾਣਦਾ ਹਾਂ,
ਕਿਸੇ ਗੱਲ ਦਾ ਉਹਨੂੰ ਗੁਰੂਰ ਨਹੀਂ ਹੁੰਦਾ।
ਬੱਸ ਕਦੀਂ ਕਦਾਈਂ ਸੱਜਣਾਂ ਦਾ,
ਗੱਲ ਕਰਨ ਦਾ ਮੂੜ੍ਹ ਨਹੀਂ ਹੁੰਦਾ।
ਬੜੀ ਛੇਤੀ ਦਿਲ ਨੂੰ ਲਾ ਲੈਂਦੀ,
ਕੋਈ ਭੋਰਾ ਜਹੀ ਵੀ ਗੱਲ ਹੋਵੇ।
ਫਿਰ ਚੁੱਪ ਚਾਪ ਹੋ ਜਾਂਦੀ ਏ,
ਜਦ ਤੱਕ ਨਾਂ ਕੋਈ ਹੱਲ ਹੋਵੇ।
ਫਿਰ ਇੰਤਜ਼ਾਰ ਓਹਦੇ ਹੱਸਣ ਦਾ,
ਕਰਦਾ ਮੈਂ ਵੀ ਚੂਰ ਨਹੀਂ ਹੁੰਦਾ।
ਬੱਸ ਕਦੀਂ ਕਦਾਈਂ ਸੱਜਣਾਂ ਦਾ,
ਗੱਲ ਕਰਨ ਦਾ ਮੂੜ੍ਹ ਨਹੀਂ ਹੁੰਦਾ।
ਮੈਂ ਉਸ ਤੋਂ ਦੂਰ ਨਹੀਂ ਰਹਿ ਸਕਦਾ,
ਤੇ ਉਹ ਵੀ ਰੱਖਦੀ ਦੂਰੀ ਨਾਂ।
ਸਾਰਾ ਦਿਨ ਗੱਲਾਂ ਕਰਦੇ ਹਾਂ,
ਗੱਲ ਹੁੰਦੀ ਫੇਰ ਵੀ ਪੂਰੀ ਨਾਂ।
ਕਿਸੇ ਵੇਲੇ ਗੱਲ ਨਾਂ ਹੋਵੇ ਜੇ,
ਉਸ ਵਿੱਚ ਵੀ ਓਹਦਾ ਕਸੂਰ ਨਹੀਂ ਹੁੰਦਾ।
ਬੱਸ ਕਦੀਂ ਕਦਾਈਂ ਸੱਜਣਾਂ ਦਾ,
ਗੱਲ ਕਰਨ ਦਾ ਮੂੜ੍ਹ ਨਹੀਂ ਹੁੰਦਾ।
ਪਰਗਟ ਦੇ ਦਿਲ ਦੀ ਰਾਣੀ ਹੈ
ਨਾਂ ਭੁੱਲਣ ਜੋਗ ਕਹਾਣੀ ਹੈ।
ਉਹ ਠੰਢੀ ਸੀਤ ਮਿਠਾਸ ਭਰੀ,
ਜਿਓਂ ਝਰਨੇ ਵਾਲਾ ਪਾਣੀ ਹੈ।
ਉਹ ਦੂਰੀ ਮੈਥੋਂ ਰੱਖਦੀ ਨਾਂ,
ਤੇ ਮੈਂ ਵੀ ਉਸ ਤੋਂ ਦੂਰ ਨਹੀਂ ਹੁੰਦਾ।
ਬੱਸ ਕਦੀਂ ਕਦਾਈਂ ਸੱਜਣਾਂ ਦਾ,
ਗੱਲ ਕਰਨ ਦਾ ਮੂੜ੍ਹ ਨਹੀਂ ਹੁੰਦਾ।
ਪੜ੍ਹੋ :- ਪੰਜਾਬੀ ਕਵਿਤਾ “ਕਮਾਲ ਹੋ”
ਕੰਮੈਂਟ ਬਾਕਸ ਵਿੱਚ ” ਪੰਜਾਬੀ ਕਵਿਤਾ ਹਾਲ ਪੁੱਛਿਆ ” ( Punjabi Kavita Mood Nahi Hunda ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਾਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।