Punjabi Poem on Children’s Day | ਬਾਲ ਦਿਵਸ ਤੇ ਕਵਿਤਾ
Punjabi Poem on Children’s Day – ਬੱਚੇ ਰੱਬ ਦੀ ਸਭ ਤੋਂ ਪਵਿੱਤਰ ਰਚਨਾ ਹਨ। ਉਹਨਾਂ ਦੇ ਚਿਹਰੇ ‘ਤੇ ਖੁਸ਼ੀ, ਮਾਸੂਮ ਹਾਸਾ ਅਤੇ ਪਿਆਰ ਦੀ ਭਾਵਨਾ ਸਾਡੀ ਜ਼ਿੰਦਗੀ ਨੂੰ ਰੋਸ਼ਨ ਕਰਦੇ ਹਨ। ਬਾਲ ਦਿਵਸ (Children’s Day) ਸਾਨੂੰ ਯਾਦ ਦਿਵਾਂਦਾ ਹੈ ਕਿ ਅਸੀਂ ਵੀ ਕਦੇ ਬੱਚੇ ਸੀ — ਸਾਫ ਦਿਲ, ਸੱਚੇ ਭਾਵਾਂ ਅਤੇ ਬਿਨਾਂ ਕਿਸੇ ਲਾਲਚ ਦੇ। ਇਸ ਵਿਸ਼ੇ ਤੇ ਆਧਾਰਿਤ ਇਹ ਕਵਿਤਾ “ਬੱਚੇ ਨੇ ਰੱਬ ਦਾ ਰੂਪ ਨਹੀਂ…” ਸਾਨੂੰ ਸਿੱਖਾਉਂਦੀ ਹੈ ਕਿ ਸੱਚੀ ਖੁਸ਼ੀ ਬੱਚਿਆਂ ਨਾਲ ਜੁੜਨ ਵਿੱਚ ਹੈ।
Punjabi Poem on Children’s Day
ਬਾਲ ਦਿਵਸ ਤੇ ਕਵਿਤਾ

ਬੱਚੇ ਨੇ ਰੱਬ ਦਾ ਰੂਪ, ਨਹੀਂ ਰੱਬ ਰੁਸਾਉਣਾ ਚਾਹੀਦਾ।
ਬਾਲ ਦਿਵਸ ਨੂੰ ਬੱਚਿਆਂ ਨਾਲ ਮਨਾਉਣਾ ਚਾਹੀਦਾ।
ਇਹ ਫੁਲਵਾੜੀ ਰੱਬ ਸ਼ਿੰਗਾਰੀ ਲੱਗਦੀ ਬੜੀ ਪਿਆਰੀ।
ਕਦੇ ਕਦਾਈਂ ਲਾਉਣੀ ਚੰਗੀ ਬੱਚਿਆਂ ਦੇ ਨਾਲ ਯਾਰੀ।
ਬੱਚਿਆਂ ਦੇ ਨਾਲ ਬੱਚੇ ਬਣ ਕੇ ਜਿਉਣਾ ਚਾਹੀਦਾ
ਬਾਲ ਦਿਵਸ ਨੂੰ ਬੱਚਿਆਂ ਨਾਲ ਮਨਾਉਣਾ ਚਾਹੀਦਾ।
ਸਾਰੀ ਦੁਨੀਆ ਜਿੱਤਣ ਲਈ ਤੂੰ ਬਣਿਆ ਖੂਬ ਸਿਆਣਾ।
ਅਸਲੀ ਜ਼ਿੰਦਗੀ ਜਿਉਣੀ ਹੈ ਤਾਂ ਬਣ ਕੇ ਵੇਖਣੇ ਨਿਆਣਾ
ਬਚਪਨ ਦੀ ਦੁਨੀਆਂ ਵਿੱਚ ਗੇੜਾ ਲਾਉਣਾ ਚਾਹੀਦਾ।
ਬਾਲ ਦਿਵਸ ਨੂੰ ਬੱਚਿਆਂ ਨਾਲ ਮਨਾਉਣਾ ਚਾਹੀਦਾ।
ਦੁਨੀਆਂ ਦਾਰਾ ਬਣ ਕੇ ਸਿਆਣਾ ਨਫਰਤ ਬੀਜੀ ਜਾਵੇਂ।
ਰੱਬ ਦੀ ਖੇਡ ਵੀ ਬੱਚਿਆਂ ਵਾਲੀ ਤੂੰ ਇਹ ਸਮਝ ਨਾ ਪਾਵੇਂ।
ਰਲ ਮਿਲ ਹੱਸਣਾ ਖੇਡਣਾ ਨੱਚਣਾ ਗਾਉਣਾ ਚਾਹੀਦਾ।
ਬਾਲ ਦਿਵਸ ਨੂੰ ਬੱਚਿਆਂ ਨਾਲ ਮਨਾਉਣਾ ਚਾਹੀਦਾ।
ਬੰਡਾਲੇ ਵਾਲਿਆ ਹੱਥੀਂ ਮਹਿਲ ਬਣਾ ਕੇ ਬੱਚੇ ਢਾਉਂਦੇ।
ਬਣ ਗਏ ਦੀ ਖੁਸ਼ੀ ਤਾਂ ਹੈ ਪਰ ਢੱਠੇ ਤੋਂ ਨਾ ਰੋਂਦੇ।
ਇਹ ਗੁਣ ਸਾਡੇ ਪੱਲੇ ਪ੍ਰਗਟ ਹੋਣਾ ਚਾਹੀਦਾ।
ਬਾਲ ਦਿਵਸ ਨੂੰ ਬੱਚਿਆਂ ਨਾਲ ਮਨਾਉਣਾ ਚਾਹੀਦਾ।
ਪੜ੍ਹੋ :- Inspiring Punjabi Poem for Students | ਸਿਖਿਆਰਥੀਆ ਲਈ ਪ੍ਰੇਰਣਾਤਮਕ ਕਵਿਤਾ
ਇਹ ਕਵਿਤਾ ਸਾਨੂੰ ਸਿੱਖਾਉਂਦੀ ਹੈ ਕਿ ਬਚਪਨ ਸਿਰਫ਼ ਉਮਰ ਦਾ ਪੜਾਅ ਨਹੀਂ, ਇੱਕ ਅਹਿਸਾਸ ਹੈ — ਪਵਿੱਤਰਤਾ, ਖੁਸ਼ੀ ਅਤੇ ਮਾਸੂਮਿਤਾ ਦਾ। ਬਾਲ ਦਿਵਸ (Children’s Day) ਸਿਰਫ਼ ਬੱਚਿਆਂ ਲਈ ਨਹੀਂ, ਸਾਡੇ ਲਈ ਵੀ ਹੈ — ਆਪਣੇ ਅੰਦਰ ਦੇ ਬੱਚੇ ਨੂੰ ਜਿਉਂਦਾ ਰੱਖਣ ਦਾ ਦਿਨ। ਆਓ, ਇਸ ਬਾਲ ਦਿਵਸ ਤੇ ਬੱਚਿਆਂ ਨਾਲ ਹੱਸੋ, ਖੇਡੋ ਤੇ ਉਹਨਾਂ ਤੋਂ ਸੱਚੇ ਜੀਵਨ ਦਾ ਮਤਲਬ ਸਿੱਖੋ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
