Punjabi Poem On Guru Gobind Singh Ji | ਗੁਰੂ ਗੋਬਿੰਦ ਸਿੰਘ ਜੀ ਤੇ ਕਵਿਤਾ
Punjabi Poem On Guru Gobind Singh Ji – ਤੁਸੀਂ ਪੜ੍ਹ ਰਹੇ ਹੋ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਤੇ ਕਵਿਤਾ :-
Punjabi Poem On Guru Gobind Singh Ji
ਗੁਰੂ ਗੋਬਿੰਦ ਸਿੰਘ ਜੀ ਤੇ ਕਵਿਤਾ
ਬਾਜਾਂ ਵਾਲਿਆ ਲਿਖਣੀਂ ਸਿਰਫ ਤੇਰੀ,
ਕ੍ਰਿਪਾ ਕਰਕੇ ਆਪ ਲਿਖਾ ਸਾਂਈਆਂ।
ਕਹਿਣਾ ਮੰਨਦੀ ਕਲਮ ਨਾਂ ਮੂਲ ਮੇਰਾ
ਕਰ ਕਿਰਪਾ ਕਲਮ ਚਲਾ ਸਾਂਈਆਂ।
ਤੇਰੀ ਸਿਫਤ ਅੰਦਰ ਜੋ ਬੋਲ ਸੱਕਾਂ
ਕੁੱਝ ਅਲਫਾਜ਼ ਝੋਲੀ ਵਿਚ ਪਾ ਸਾਂਈਆਂ।
ਅਨੰਦਪੁਰ ਵਾਲਿਆ ਕਲ ਨੂੰ ਭਾਗ ਲਾ ਦੇ,
ਕਰਨੀ ਆ ਜਾਏ ਸਿਫਤ ਸਾਲਾਹ ਸਾਂਈਆਂ।
1723 ਬਿਕਰਮੀ, ਪੋਹ ਸੁਦੀ ਸੱਤ ਆਈ,
ਅੱਜ ਪਟਨਾ ਸ਼ਹਿਰ ਰਸ਼ਨਾਇਆ ਏ।
ਮਾਂ ਗੁਜਰੀ ਨੂੰ ਦੇਣ ਵਧਾਈਆਂ ਸਾਰੇ,
ਵਾਹਿਗੁਰੂ ਕੁੱਖ ਨੂੰ ਭਾਗ ਲਗਾਇਆ ਏ।
ਪੁੱਤ ਆਪਣਾ ਨਿਵਾਜ਼ ਕੇ ਅਕਾਲ ਪੁਰਖ ਨੇ,
ਦੁਸ਼ਟ ਦਮਨ ਦਰਵੇਸ਼ ਘਲਾਇਆ ਏ।
ਘਰ ਪਿਤਾ ਗੁਰੂ ਤੇਗ ਬਹਾਦਰ ਦੇ,
ਅੱਜ ਗੋਬਿੰਦ ਰਾਏ ਆਇਆ ਏ।
ਸੋਹਣਾ ਚੰਨਾਂ ਚੋਂ ਚੰਨ ਮਾਂ ਗੁਜਰੀ ਦਾ,
ਮੁੱਖ ਵੇਖ ਕੇ ਸਭ ਨੂੰ ਚਾਅ ਆਇਆ।
ਵਹੀਰਾਂ ਘੱਤ ਕੇ ਪਟਨੇ ਸ਼ਹਿਰ ਵੱਲ ਨੂੰ,
ਹਰ ਕੋਈ ਦੀਦ ਨੂੰ ਧਾ ਆਇਆ।
ਚੜ੍ਹਦਾ ਛੱਡ ਕੇ ਲਹਿੰਦੀ ਨੂੰ ਝੁਕੇ ਵਲੀ਼,
ਉਹ ਕਹਿੰਦੇ ਪਟਨੇ ਵਿਚ ਖੁਦਾ ਆਇਆ।
ਦੀਦ ਕੀਤੇ ਬਿਨ ਅੰਨ ਨਾਂ ਮੂਲ ਖਾਵਾਂ,
ਭੀਖਨ ਸ਼ਾਹ ਕਸਮ ਸੀ ਖਾ ਆਇਆ।
ਤੈਨੂੰ ਹਿੰਦੂ ਚੰਗੇ ਜਾਂ ਮੁਸਲਮਾਨ ਚੰਗੇ,
ਰੱਖ ਕੁੱਜੀਆਂ ਅੱਗੇ ਫ਼ਕੀਰ ਪੁੱਛੇ।
ਤੇਰੀ ਮਿਹਰ ਦਾ ਪਾਤਰ ਦੱਸ ਕੌਣ ਹੋਊ,
ਉਹ ਭਰ ਕੇ ਅੱਖਾਂ ਵਿਚ ਨੀਰ ਪੁੱਛੇ।
ਕਿਸ ਕੌਮ ਨੂੰ ਆਪਣੀ ਮੰਨਦਾ ਏਂ,
ਬੜੇ ਅੱਧਬ ਦੇ ਨਾਲ ਵਿਚ ਧੀਰ ਪੁੱਛੇ।
ਖੁਦਾ ਮੇਰਿਆ ਏਸ ਜਹਾਨ ਅੰਦਰ,
ਕਿਹਨੂੰ ਤਾਰੇਂਗਾ ਬਚਨ ਅਖੀਰ ਪੁੱਛੇ।
ਹੱਥ ਰੱਖ ਕੇ ਦੋਹਾਂ ਹੀ ਕੁੱਜੀਆਂ ਤੇ,
ਬਾਲ ਗੋਬਿੰਦ ਦੇਣ ਇਸ਼ਾਰਿਆਂ ਨੂੰ।
ਨਫ਼ਰਤ ਵਾਸਤੇ ਥਾਂ ਨਾ ਕੋਲ ਮੇਰੇ,
ਸ਼ਾਤੀ ਨਾਲ ਮੈਂ ਲਾਵਾਂਗਾ ਸਾਰਿਆਂ ਨੂੰ।
ਦੋਵੇਂ ਕੁੱਜੀਆਂ ਰੇੜ ਸਮਝਾ ਦਿੱਤਾ,
ਮੇਰੇ ਗੁਰੂ ਨੇ ਫ਼ਕੀਰ ਪਿਆਰਿਆਂ ਨੂੰ।
ਮੇਰੇ ਉਹ ਜੋ ਸੱਚ ਦੇ ਰਾਹ ਚੱਲਦੇ,
ਡੰਨ ਦਿਆਂ ਗਾ ਪਾਪੀਆਂ ਭਾਰਿਆਂ ਨੂੰ।
ਛੋਟੀ ਉਮਰ ਵਿਚ ਕੌਤਕ ਹਜਾਰ ਕੀਤੇ,
ਘੜੇ ਭੰਨ ਦਾ ਗੁਲੇਲਾ ਮਾਰਦਾ ਏ।
ਰਾਣੀ ਮੈਣੀ ਦੀ ਗੋਦੀ ਵਿੱਚ ਜਾ ਬਹਿੰਦਾ,
ਪੁੱਤ ਬਣ ਕੇ ਉਨ੍ਹਾਂ ਨੂੰ ਤਾਰਦਾ ਏ।
ਦੀਦ ਦੇਂਵਦਾ ਕ੍ਰਿਸ਼ਨ ਦਾ ਰੂਪ ਹੋ ਕੇ,
ਸ਼ਿਵਦੱਤ ਦੀ ਭੁੱਖ ਉਤਾਰਦਾ ਏ।
ਕਲਗੀ ਵਾਲੜਾ ਪਿਤਾ ਦਸ਼ਮੇਸ਼ ਮੇਰਾ
ਪਰਗਟ ਲੋਕ-ਪਰਲੋਕ ਸਵਾਰਦਾ ਏ।
ਦੋ ਟੋਲੀਆਂ ਚ ਵੰਡ ਕੇ ਸਾਥੀਆਂ ਨੂੰ,
ਜੰਗ ਲੜੀ ਦੀ ਕਿਵੇਂ ਦੱਸੇ ਹਾਣੀਆਂ ਨੂੰ।
ਤੀਰ ਮਾਰ ਕੇ ਵਿੰਡਦਾ ਗਾਗਰਾਂ ਨੂੰ,
ਮਾਂ ਗਾਗਰਾਂ ਵੱਡੇ ਸਵਾਣੀਆਂ ਨੂੰ।
ਹੱਸਦਾ-ਹੱਸਦਾ ਕੋੜੀ ਦਾ ਕੋੜ ਕੱਟੇ,
ਓਹਦੇ ਜਿਸਮ ਤੇ ਛਿੜਕ ਕੇ ਪਾਣੀਆਂ ਨੂੰ।
ਬੰਡਾਲੇ ਵਾਲਿ਼ਆ ਚੋਜੀ ਦਾਤਾਰ ਮੇਰਾ,
ਕਰੇ ਜੀਵਨ ਮੁਕਤ ਪ੍ਰਾਣੀਆਂ ਨੂੰ।
ਪੜ੍ਹੋ :- ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਕਵਿਤਾ :- ਰਾਵੀ ਦੇਆ ਪਾਣੀਆਂ
ਕੰਮੈਂਟ ਬਾਕਸ ਵਿੱਚ ” ਗੁਰੂ ਗੋਬਿੰਦ ਸਿੰਘ ਜੀ ਤੇ ਕਵਿਤਾ ” ( Punjabi Poem On Guru Gobind Singh Ji ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਾਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।
This poem is very well