Punjabi Poem Udeek | ਪੰਜਾਬੀ ਕਵਿਤਾ ਉਡੀਕ
Punjabi Poem Udeek – ਤੁਸੀਂ ਪੜ੍ਹ ਰਹੇ ਹੋ ਪੰਜਾਬੀ ਕਵਿਤਾ ਉਡੀਕ –
Punjabi Poem Udeek
ਪੰਜਾਬੀ ਕਵਿਤਾ ਉਡੀਕ

ਤੇਰਾ ਇੰਤਜ਼ਾਰ ਹੈ ਮੁੱਦਤਾਂ ਤੋਂ।
ਤੇਰੇ ਨਾਲ ਪਿਆਰ ਹੈ ਮੁੱਦਤਾਂ ਤੋਂ।
ਜਿੰਦ ਹੋਈ ਖਵਾਰ ਹੈ ਮੁੱਦਤਾਂ ਤੋਂ।
ਸਾਨੂੰ ਆ ਕੇ ਗੱਲ੍ਹ ਨਾਲ ਲਾਉਣਾ ਏ ਨਾਂ ?
ਕਰਾਂ ਝਲਿੱਆਂ ਵਾਂਗ ਉਡੀਕ ਤੇਰੀ, ਤੂੰ ਆਉਣਾ ਏ ਨਾਂ ?
ਪੱਤਝੜ ਆਈ ਬਹਾਰ ਆਈ, ਪਰ ਮੀਂਹ ਨਾ ਆਇਆ।
ਇੱਕ ਵਾਰ ਨਹੀਂ ਕਈ ਵਾਰ ਆਈ, ਪਰ ਮੀਂਹ ਨਾ ਆਇਆ।
ਓਹਨੂੰ ਪਤੈ,ਕਿ ਕੋਈ ਉਡੀਕ ਰਿਹਾ,ਤਾਂ ਵੀ ਨਾਂ ਆਇਆ।
ਸਾਡੇ ਰੁੱਖਾਂ ਵਰਗੇ ਜੇ਼ਰੇ ਦਾ ਮੁੱਲ ਪਾਉਂਣਾ ਏ ਨਾਂ?
ਕਰਾਂ ਝਲਿੱਆਂ ਵਾਂਗ ਉਡੀਕ ਤੇਰੀ, ਤੂੰ ਆਉਣਾ ਏ ਨਾਂ?
ਕੋਈ ਤਪਸ਼ ਗ਼ਮਾਂ ਦੇ ਸੂਰਜ ਦੀ ਸਾਨੂੰ ਸਾੜੀ ਜਾਵੇ।
ਸਾਡੀ ਸਧਰਾਂ ਵਾਲੀ ਬਗੀਚੀ ਤਾਂਈਂ ਲਤਾੜੀ ਜਾਵੇ।
ਕੇਹੀ ਚੰਦਰੀ ਪੀੜ ਵਿਛੋੜੇ ਦੀ ਸਾਨੂੰ ਮਾਰੀ ਜਾਵੇ।
ਇਸ ਔੜ ਲੱਗੀ ਧਰਤੀ ਤੇ ਮੀਂਹ ਬਰਸਾਉਣਾ ਏ ਨਾਂ?
ਕਰਾਂ ਝੱਲਿਆਂ ਵਾਂਗ ਉਡੀਕ ਤੇਰੀ, ਤੂੰ ਆਉਣਾ ਏ ਨਾਂ?
ਰੁੱਖਾਂ ਤੋਂ ਪੱਤੇ ਝੜਦੇ ਸੜਦੇ ਵੇਖੇ ਮੈਂ।
ਕਈ ਮਜਨੂੰ ਲੈਲਾ ਖਾਤਰ ਮਰਦੇ ਵੇਖੇ ਮੈਂ।
ਕਈ ਇਸ਼ਕ ਦੇ ਸੂਰਜ ਡੁਬਦੇ ਚੜਦੇ ਵੇਖੇ ਮੈਂ।
ਅਲਵਿਦਾ ਏਸ ਜਹਾਨ ਨੂੰ ਕਰਦੇ ਵੇਖੇ ਮੈਂ।
ਇੰਝ ਲਗਦੈ ਮਰਨ ਕਿਨਾਰੇ ਹਾਂ, ਅਸੀਂ ਜਿਓਣਾ ਏ ਨਾਂ?
ਕਰਾਂ ਝਲਿੱਆਂ ਵਾਂਗ ਉਡੀਕ ਤੇਰੀ ਤੂੰ ਆਉਣਾ ਏ ਨਾਂ?
ਰੱਖੀ ਪਰਗਟ ਯਾਰ ਤੇਰੀ ਆਸ, ਨਿਰਾਸ਼ ਤੂੰ ਲੱਖ ਕਰੇਂ।
ਤੇਰੇ ਦੀਦ ਦੀ ਲੱਗੀ ਪਿਆਸ ਨਾ ਸੁੱਕ ਜਾਣ ਰੁੱਖ ਹਰੇ।
ਸਾਡਾ ਘਟਿਆ ਨਹੀਂ ਵਿਸ਼ਵਾਸ਼, ਉਡੀਕ ਚ ਹਾਂ ਖੜ੍ਹੇ।
ਤੂੰ ਸਾਡੇ ਲਈ ਏਂ ਖਾਸ, ਤੇਰੇ ਤੋਂ ਕੁਝ ਨਾ ਪਰ੍ਹੇ ।
ਤੇਰੇ ਦੀਦ ਦਾ ਮਨ ਵਿਚ ਚਾਅ, ਦੀਦ ਤੇਰਾ ਹੋਣਾ ਏਂ ਨਾਂ?
ਕਰਾਂ ਝਲਿੱਆਂ ਵਾਂਗ ਉਡੀਕ ਤੇਰੀ, ਤੂੰ ਆਉਣਾ ਏ ਨਾਂ?
ਪੜ੍ਹੋ :- ਸਾਦਗੀ | ਇੱਕ ਮੁਟਿਆਰ ਦੀ ਸਿਫਤ ਕਰਦੀ ਹੋਈ ਕਵਿਤਾ
ਕੰਮੈਂਟ ਬਾਕਸ ਵਿੱਚ ” ਪੰਜਾਬੀ ਕਵਿਤਾ ਉਡੀਕ ” ( Punjabi Poem Udeek ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।