Punjabi Shaheedi Poem | ਜਿੰਦ ਗੁਰੂ ਲੇਖੇ ਲਾ ਗਏ | Sikh Martyrs Story in Poetry
Punjabi Shaheedi Poem – ਇਹ ਕਵਿਤਾ ਉਹਨਾਂ ਅਟੱਲ, ਨਿਡਰ ਅਤੇ ਅਟੁੱਟ ਸਿੱਖ ਸ਼ਹੀਦਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਗੁਰੂ ਦੇ ਨਾਮ ਲਈ ਹਰ ਤਰ੍ਹਾਂ ਦਾ ਦੁੱਖ, ਦਰਦ ਤੇ ਜ਼ੁਲਮ ਖੁਸ਼ੀ-ਖੁਸ਼ੀ ਸਵੀਕਾਰ ਕੀਤਾ। ਮਤੀ ਦਾਸ, ਸਤੀ ਦਾਸ ਤੇ ਦਿਆਲਾ ਭਾਈ—ਇਹ ਉਹ ਮਹਾਨ ਰੂਹਾਂ ਹਨ ਜਿਨ੍ਹਾਂ ਦੀ ਸ਼ਹਾਦਤ ਨੇ ਸਿੱਖ ਕੌਮ ਦੀ ਰੂਹ ਨੂੰ ਹਮੇਸ਼ਾਂ ਲਈ ਰੋਸ਼ਨ ਕਰ ਦਿੱਤਾ। ਆਓ, ਇਸ ਕਵਿਤਾ ਰਾਹੀਂ ਅਸੀਂ ਉਹਨਾਂ ਦੇ ਬੇਮਿਸਾਲ ਸੌਰਬਲ, ਗੁਰੂ ਪ੍ਰੇਮ ਅਤੇ ਅਡੋਲ ਨਿਸ਼ਾਨੀ ਨੂੰ ਸਿਰ ਨਿਵਾਈਏ ਤੇ ਸ਼ਹੀਦਾਂ ਦੀ ਚੜ੍ਹਦੀ ਕਲਾ ਦਾ ਜਾਪ ਕਰੀਏ।
Punjabi Shaheedi Poem

ਸਤਿਗੁਰ ਵੱਲ ਕਰ ਮੁਖ ਆਪਦਾ।
ਮਤੀ ਦਾਸ ਫਿਰ ਆਰੇ ਤਾਂਈਂ ਆਖਦਾ।
ਬੇਖੌਫ ਹੋ ਕੇ ਹੁਣ ਚੱਲ ਆਰਿਆ।
ਧੰਨ ਗੁਰੂ ਧੰਨ ਗੁਰਸਿੱਖ ਪਿਆਰਿਆ।
ਹੌਲੀ ਹੌਲੀ ਆਰਾ ਦੋ ਫਾੜ ਕਰਦਾ।
ਇੱਕ ਮਨ ਹੋ ਕੇ ਸਿੱਖ ਬਾਣੀ ਪੜਦਾ।
ਖਿੜੇ ਮੱਥੇ ਮੌਤ ਨੂੰ ਸੀਂ ਸਵੀਕਾਰਿਆ।
ਧੰਨ ਗੁਰੂ ਧੰਨ ਗੁਰੂ ਸਿੱਖ ਪਿਆਰਿਆ।
ਦੇਗੇ ਚ ਉਬਾਲਤਾ ਦਿਆਲੇ ਭਾਈ ਨੂੰ।
ਸੱਜਦੇ ਨੇ ਸਦਾ ਸਿੱਖ ਦੀ ਕਮਾਈ ਨੂੰ।
ਹੋ ਗਿਆ ਸ਼ਹੀਦ ਨਾ ਸਿਦਕ ਹਾਰਿਆ।
ਧੰਨ ਗੁਰੂ ਧੰਨ ਗੁਰ ਸਿੱਖ ਪਿਆਰਿਆ।
ਸਤੀ ਦਾਸ ਤਾਈ ਸੀ ਜਲਾਦ ਆਖਦਾ।
ਹਾਲ ਹੁੰਦਾ ਕੀ ਹੁਣ ਵੇਖੀਂ ਆਪਦਾ।
ਸੁਣ ਸੁਣ ਗੱਲਾਂ ਸਿੱਖ ਮੁਸਕਰਾ ਰਿਹਾ।
ਧੰਨ ਗੁਰੂ ਧੰਨ ਗੁਰ ਸਿੱਖ ਪਿਆਰਿਆ।
ਅੱਗ ਦੇ ਹਵਾਲੇ ਕੀਤਾ ਰੂਮ ਬੰਨ ਕੇ।
ਸਿਦਕੀ ਓ ਸਿੱਖ ਬੈਠਾ ਭਾਣਾ ਮੰਨ ਕੇ।
ਸੀ ਨਾ ਉਚਾਰੀ ਅੱਗ ਨੇ ਜਾਂ ਸਾੜਿਆ।
ਧੰਨ ਗੁਰੂ ਧੰਨ ਗੁਰਸਿੱਖ ਪਿਆਰਿਆ।
ਤਿੰਨੋਂ ਸਿੱਖ ਜਿੰਦ ਗੁਰੂ ਲੇਖੇ ਲਾ ਗਏ।
ਚੜ੍ਹਦੀ ਕਲਾ ਚ ਓ ਸ਼ਹੀਦੀ ਪਾ ਗਏ।
ਧੰਨ ਸਿੱਖੀ ਗੁਰਾ ਮੁੱਖ ਤੋਂ ਉਚਾਰਿਆ।
ਧੰਨ ਗੁਰੂ ਧੰਨ ਗੁਰੂ ਸਿੱਖ ਪਿਆਰਿਆ।
ਸਿੱਖਾ ਪਿੱਛੋਂ ਆ ਗਈ ਗੁਰੂ ਦੀ ਵਾਰੀ ਸੀ।
ਚਾਂਦਨੀ ਓ ਚੌਂਕ ਚ ਇਕੱਠ ਭਾਰੀ ਸੀ।
ਜਾਵਾਂ ਬਲਿਹਾਰੀ ਤੈਥੋਂ ਗੁਰੂ ਭਾਰਿਆ।
ਧੰਨ ਗੁਰੂ ਧੰਨ ਗੁਰਸਿੱਖ ਪਿਆਰਿਆ।
ਨੌਵੇਂ ਗੁਰਾਂ ਪਹਿਲਾਂ ਇਸ਼ਨਾਨ ਕਰਿਆ।
ਚੌਂਕੜਾ ਲਗਾ ਕੇ ਜਪੁਜੀ ਨੂੰ ਪੜਿਆ।
ਜਲਾਲੂਦੀਨ ਨੇ ਸੀ ਤੇਗ ਨੂੰ ਸਵਾਰਿਆ।
ਧੰਨ ਗੁਰੂ ਧੰਨ ਗੁਰੂ ਸਿੱਖ ਪਿਆਰਿਆ।
ਪ੍ਰਗਟ ਸਿੰਘਾ ਜਦੋਂ ਤੇਗ ਚੱਲੀ ਸੀ।
ਦਿੱਲੀ ਸ਼ਹਿਰ ਵਿੱਚ ਮੱਛੀ ਤੜਥੱਲੀ ਸੀ।
ਜੱਸ ਗਾਉਣ ਦੇਵਤੇ ਬੰਡਾਲੇ ਵਾਲਿਆ।
ਧੰਨ ਗੁਰੂ ਧੰਨ ਗੁਰੂ ਸਿੱਖ ਪਿਆਰਿਆ।
ਇਸ ( Punjabi Shaheedi Poem ) ਕਵਿਤਾ ਦੇ ਅੰਤ ਵਿੱਚ ਸਾਫ਼ ਹੋ ਜਾਂਦਾ ਹੈ ਕਿ ਸ਼ਹੀਦਾਂ ਦੀ ਸ਼ਹਾਦਤ ਸਿਰਫ਼ ਇੱਕ ਕਹਾਣੀ ਨਹੀਂ—ਇਹ ਸਿੱਖ ਕੌਮ ਦੀ ਰੁਹਾਨੀ ਤਾਕਤ, ਗੁਰੂ ਪ੍ਰਤੀ ਭਗਤੀ ਤੇ ਬੇਅੰਤ ਹਿੰਮਤ ਦੀ ਜੀਵੰਤ ਨਿਸ਼ਾਨੀ ਹੈ। ਤਿੰਨ ਭਾਈਆਂ ਦੀ ਸ਼ਹਾਦਤ ਤੋਂ ਬਾਅਦ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਖੁਦ ਬਲੀਦਾਨ ਦਿੱਤਾ, ਦੁਨੀਆ ਨੇ ਦੇਖ ਲਿਆ ਕਿ ਸੱਚੇ ਸਿੱਖ ਕਦੇ ਧਰਮ ਦੇ ਰਾਹ ਤੋਂ ਨਹੀਂ ਮੁੜਦੇ। ਆਓ, ਅਸੀਂ ਵੀ ਇਹਨਾਂ ਸ਼ਹੀਦਾਂ ਦੇ ਰਸਤੇ ’ਤੇ ਚੱਲਣ ਦੀ ਪ੍ਰੇਰਣਾ ਲਈਏ, ਧਰਮ ਲਈ ਸਚੇ ਰਹੀਏ ਅਤੇ ਰੋਜ਼ ਆਪਣੇ ਮਨ ਵਿੱਚ ਇਹ ਪੁਕਾਰ ਉਚਾਰੀਏ—
ਧੰਨ ਗੁਰੂ, ਧੰਨ ਗੁਰਸਿੱਖ ਪਿਆਰਿਆ।
