Rakhdi Punjabi Poem | ਰੱਖੜੀ ਤੇ ਕਵੀ ਪਰਗਟ ਸਿੰਘ ਦੀ ਪੰਜਾਬੀ ਕਵਿਤਾ
Rakhdi Punjabi Poem
ਰੱਖੜੀ ਤੇ ਪੰਜਾਬੀ ਕਵਿਤਾ
ਆ ਬਹਿ ਵੇ ਵੀਰਾ ਸੋਹਣਿਆ ਤੇਰੇ ਗੁੱਟ ਤੇ ਰੱਖੜੀ ਬੰਨ੍ਹਾ।
ਤੂੰ ਜਿੰਦ-ਜਾਨ ਇਸ ਭੈਣ ਦੀ ਸੁਣ ਮਾਂ ਮੇਰੀ ਦਿਆ ਚੰਨਾਂ।
ਇਹਨੂੰ ਧਾਗਾ ਨਾ ਤੂੰ ਸਮਝ ਲਈਂ, ਇਹ ਤਾਂ ਨੇਂ ਮੋਹ ਦੀਆਂ ਤੰਦਾਂ।
ਆਉਣ ਭੈਣ-ਭਾਈ ਦੇ ਪਿਆਰ ਦੀਆ, ਇਸ ਧਾਗੇ ਵਿੱਚੋਂ ਸੁਗੰਧਾਂ।
ਤੂੰ ਰਾਖੀ ਮੇਰੀ ਕਰੇਂਗਾ, ਇਹ ਮੈਨੂੰ ਹੈ ਵਿਸ਼ਵਾਸ।
ਰੱਬ ਵਰਗੀ ਹੁੰਦੀ ਵੀਰਿਆ, ਭੈਣਾਂ ਨੂੰ ਵੀਰ ਤੇ ਆਸ
ਭਾਂਵੇ ਸਾਲ ਪਿੱਛੋਂ ਹੈ ਆਂਵਦਾ,ਦਿਨ ਇਹ ਭਾਗਾਂ ਭਰਿਆ।
ਹਰ ਵੇਲੇ ਭੈਣਾਂ ਮੰਗਦੀਆਂ ਨੇ ,ਸੁਖ ਵੀਰਾਂ ਦੀ ਅੜਿਆ
ਤੂੰ ਅੰਛ ਵੰਸ਼ ਮੇਰੇ ਬਾਪ ਦੀ ਮੇਰੀ ਮਾਂ ਦੀ ਅੱਖ ਦਾ ਤਾਰਾ।
ਇਸ ਦੁਨੀਆਂ ਵਿਚ ਕੁਝ ਵੀਰਿਆ, ਨਹੀਂ ਤੈਥੋਂ ਵੱਧ ਪਿਆਰਾ।
ਜਿਨ੍ਹਾਂ ਭੈਣਾਂ ਦੇ ਕੋਲ ਵੀਰ ਨਹੀਂ ਉਹ ਅੰਦਰ ਵੜ ਕੇ ਰੋਣ।
ਗੱਲ ਲਾਕੇ ਕੋਈ ਵਰਾਵੇ ਨਾ ਜਦ ਅੱਖਾਂ ਤਿੱਪ ਤਿੱਪ ਚੋਣ।
ਉਹ ਵੱਡਿਆਂ ਭਾਗਾਂ ਵਾਲੀਆਂ ਜਿਨ੍ਹਾਂ ਦੇ ਕੋਲ ਨੇਂ ਵੀਰ।
ਵੀਰ ਰਾਖੀ ਕਰਦੇ ਭੈਣ ਦੀ ਜਦ ਪੈਂਦੀ ਹੈ ਕੋਈ ਭੀੜ।
ਵੀਰ ਸਿਰ ਦੀ ਚੁੰਨੀ ਭੈਣ ਦੀ, ਵੀਰ ਭੈਣਾਂ ਦਾ ਗਰੂਰ।
ਹਰ ਭੈਣ ਨੂੰ ਰੱਬਾ ਮੇਰਿਆ ਇੱਕ ਵੀਰਾ ਦੇਂਈਂ ਜ਼ਰੂਰ।
ਹਰ ਵੀਰ ਨੂੰ ਦੇਵੀਂ ਭੈਣ ਰੱਬਾ, ਹਰ ਮਾਂ ਨੂੰ ਦੇਵੀ ਲਾਲ।
ਵੀਰ ਭੈਣਾਂ ਦੇ ਨਾਲ ਸ਼ੋਭਦੇ ,ਤੇ ਭੈਣਾਂ ਵੀਰਾਂ ਨਾਲ।
ਮਾਂ ਬਾਪੂ ਦਾ ਰਿਸ਼ਤਾ ਸੋਹਣਾ, ਜਾਂ ਰਿਸ਼ਤਾ ਭੈਣ ਤੇ ਭਾਈ ਦਾ।
ਪਰਗਟ ਸਿਆਂ ਜੇ ਦੋਨੋਂ ਹੋਵਨ, ਰੱਬ ਦਾ ਸ਼ੁਕਰ ਮਨਾਈਦਾ।
ਪੜ੍ਹੋ :- Poem On Rakhi In Punjabi | ਭੈਣ ਤੇਰੀ ਯਾਦ ਕਰਦੀ
ਕੰਮੈਂਟ ਬਾਕਸ ਵਿੱਚ ” ਰੱਖੜੀ ਤੇ ਪੰਜਾਬੀ ਕਵਿਤਾ ” ( Rakhdi Punjabi Poem ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।