Poem On Rakhi In Punjabi | ਪਰਗਟ ਸਿੰਘ ਦਾ ਲਿਖਿਆ ਰੱਖੜੀ ਤੇ ਗੀਤ | ਭੈਣ ਤੇਰੀ ਯਾਦ ਕਰਦੀ
Poem On Rakhi In Punjabi
ਰੱਖੜੀ ਤੇ ਗੀਤ
ਰਾਹਾਂ ਤੱਕਾਂ ਬੂਹੇ ਖੋਲ੍ਹ ਕੇ, ਡੁੱਲ੍ਹੇ ਅੱਖੀਆਂ ਚੋਂ ਤਿੱਪ ਤਿੱਪ ਨੀਰ ਵੇ।
ਭੈਣ ਤੇਰੀ ਯਾਦ ਕਰਦੀ, ਆਜਾ ਰੱਖੜੀ ਬੰਨ੍ਹਾ ਲੈ ਸੋਹਣੇ ਵੀਰ ਵੇ।
ਸਾਲ ਪਿੱਛੋਂ ਆਉਂਦਾ ਏਹੇ ਭਾਗਾਂ ਵਾਲਾ ਦਿਨ ਵੇ।
ਕਿਵੇਂ ਖੁਸ਼ ਹੋਣ ਭੈਣਾਂ, ਵੀਰਿਆਂ ਤੋਂ ਬਿਨ ਵੇ।
ਯਾਦਾਂ ਤੇਰੀਆਂ ਨੇ ਕੀਤਾ ਲੀਰੋ ਲੀਰ ਵੇ।
ਭੈਣ ਤੇਰੀ ਯਾਦ ਕਰਦੀ, ਆਜਾ ਰੱਖੜੀ ਬੰਨ੍ਹਾ ਮੈਂ ਸੋਹਣੇ ਵੀਰ ਵੇ।
ਰੱਖੜੀ ਦੇ ਦਿਨ ਭੈਣਾ ਸ਼ਗਨ ਮਨਾਉਂਦੀਆਂ ।
ਵੀਰਾਂ ਦੇਆਂ ਗੁੱਟਾਂ ਉਤੇ ਰੱਖੜੀ ਸਜਾਉਂਦੀਆਂ ।
ਸਾਡੇ ਹਿੱਸੇ ਕਿਓਂ ਜੁਦਾਈਆਂ ਵਾਲੇ ਤੀਰ ਵੇ।
ਭੈਣ ਤੇਰੀ ਯਾਦ ਕਰਦੀ, ਆਜਾ ਰੱਖੜੀ ਬੰਨ੍ਹਾ ਲੈ ਸੋਹਣੇ ਵੀਰ ਵੇ।
ਵੀਰਾ ਪ੍ਰਦੇਸੀਆ ਵੇ,ਸ਼ੈਤੀ ਘਰ ਆ ਵੇ ।
ਲਾਡਾਂ ਪਾਲੀ ਭੈਣ ਨੂੰ ਤੂੰ, ਹੋਰ ਨਾ ਰਵਾਅ ਵੇ।
ਆਜਾ ਅੰਮੀਂ ਜਾਇਆ, ਘੱਤ ਕੇ ਵਹੀਰ ਵੇ।
ਭੈਣ ਤੇਰੀ ਯਾਦ ਕਰਦੀ, ਆਜਾ ਰੱਖੜੀ ਬੰਨ੍ਹਾ ਮੈਂ ਸੋਹਣੇ ਵੀਰ ਵੇ।
ਢੋਣ ਲੱਗੀ ਬੂਹਾ ਭੈਣ, ਅੱਖਾਂ ਵਿਚ ਨੀਰ ਸੀ ।
ਸਾਹਮਣੇ ਖਲੋ ਗਿਆ ਆ ਕੇ, ਪਰਗਟ ਵੀਰ ਸੀ ।
ਮੇਰੀ ਸੁਣੀ ਅਰਜੋਈ ਮੇਰੇ ਪੀਰ ਵੇ ।
ਧੰਨਵਾਦ ਕਰਾਂ ਰੱਬ ਦਾ, ਤੇਰੇ ਰੱਖੜੀ ਬੰਨ੍ਹਾ ਮੈ ਸੋਹਣੇ ਵੀਰ ਵੇ ।
ਪੜ੍ਹੋ :- ਧੀ ਤੇ ਕਵਿਤਾ | ਧੀ ਧਿਆਣੀ
ਕੰਮੈਂਟ ਬਾਕਸ ਵਿੱਚ ” ਰੱਖੜੀ ਤੇ ਗੀਤ ” ( Poem On Rakhi In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
Bahut hi vadiya geet aaaa ggg parmatma tuhanu ise hi tra kalm de bahut hi vade dhni banun
ਧੰਨਵਾਦ ਵੀਰ ਜੀ