ਸਵਾਗਤ ਜਿੰਦਗੀ :- ਪੜ੍ਹਾਈ ਸੰਬੰਧੀ ਕਵੀ ਪਰਗਟ ਸਿੰਘ ਦੀ ਕਵਿਤਾ
ਸਵਾਗਤ ਜਿੰਦਗੀ
ਉਪਰਾਲੇ ਨੇ ਸਰਕਾਰਾਂ ਦੇ ਆਓ ਰਲ ਕੇ ਕਿਤਾਬਾਂ ਪੜ੍ਹੀਏ।
ਸਵਾਗਤ ਜਿੰਦਗੀ ਦਾ ਕੁਝ ਐਸੇ ਢੰਗ ਨਾਲ ਕਰੀਏ।
ਮਾਪੇ ਜੰਨਤ ਵਾਲੀ ਥਾਂ ਹੁੰਦੇ।
ਉਹ ਰੱਬ ਦਾ ਦੂਜਾ ਨਾ ਹੁੰਦੇ।
ਨਿੱਤ ਕਦਮਾਂ ਵਿੱਚ ਸਿਰ ਧਰੀਏ।
ਸਵਾਗਤ ਜਿੰਦਗੀ ਦਾ ਕੁੱਝ ਐਸੇ ਢੰਗ ਨਾਲ ਕਰੀਏ।
ਅਸੀਂ ਕਿਵੇਂ ਪਾਲੀਏ ਰੁੱਖਾਂ ਨੂੰ।
ਅਸੀਂ ਕਿਵੇਂ ਬਚਾਈਏ ਕੁੱਖਾਂ ਨੂੰ।
ਕਿਵੇਂ ਬੁਰਾਈਆਂ ਦੇ ਨਾਲ ਲੜੀਏ।
ਸਵਾਗਤ ਜਿੰਦਗੀ ਦਾ ਕੁਝ ਐਸੇ ਢੰਗ ਨਾਲ ਕਰੀਏ।
ਕਿਵੇਂ ਵੱਡਿਆਂ ਦਾ ਸਤਿਕਾਰ ਕਰਾਂ।
ਕਿਵੇਂ ਛੋਟਿਆਂ ਨੂੰ ਮੈਂ ਪਿਆਰ ਕਰਾਂ।
ਕਿਵੇਂ ਪਾਪ ਕਰਨ ਤੋਂ ਡਰੀਏ।
ਸਵਾਗਤ ਜਿੰਦਗੀ ਦਾ
ਕੁਝ ਇਸ ਢੰਗ ਨਾਲ ਕਰੀਏ।
ਨਸ਼ਿਆਂ ਤੋਂ ਪੰਜਾਬ ਬਚਾਈਏ ਕਿਵੇਂ।
ਇਸ ਕੋਹੜ ਨੂੰ ਜੜ੍ਹੋਂ ਮੁਕਾਈਏ ਕਿਵੇਂ।
ਪੜੀਏ ਤੇ ਗ਼ੌਰ ਵੀ ਕਰੀਏ।
ਸੁਆਗਤ ਜਿੰਦਗੀ ਦਾ
ਕੁੱਝ ਐਸੇ ਢੰਗ ਨਾਲ ਕਰੀਏ।
ਪੜ੍ਹ ਲਿਖ ਕੇ ਤੁਸੀਂ ਮਹਾਨ ਬਣੋਂ।
ਮੇਰੇ ਸੋਹਣੇ ਪੰਜਾਬ ਦੀ ਸ਼ਾਨ ਬਣੋ।
ਪਰਗਟ ਬਣ ਸੂਰਜ ਚੜ੍ਹੀਏ।
ਸਵਾਗਤ ਜ਼ਿੰਦਗੀ ਦਾ
ਕੁਝ ਐਸੇ ਢੰਗ ਨਾਲ ਕਰੀਏ।
ਪੜ੍ਹੋ :- ਬੋਲ ਨੀ ਪੰਜਾਬ ਦੀ ਜਵਾਨੀਏਂ
ਕੰਮੈਂਟ ਬਾਕਸ ਵਿੱਚ ” ਸਵਾਗਤ ਜਿੰਦਗੀ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।