Poem On Kudrat In Punjabi | ਕੁਦਰਤ ਤੇ ਪੰਜਾਬੀ ਕਵਿਤਾ
ਤੁਸੀਂ ਪੜ੍ਹ ਰਹੇ ਹੋ ( Poem On Kudrat In Punjabi ) ਕੁਦਰਤ ਤੇ ਪੰਜਾਬੀ ਕਵਿਤਾ
Poem On Kudrat In Punjabi
ਕੁਦਰਤ ਤੇ ਪੰਜਾਬੀ ਕਵਿਤਾ
ਬਲਿਹਾਰ ਜਾਵਾਂ ਤੇਰੀ ਕੁਦਰਤ ਤੋਂ,
ਜਿਸ ਦਾ ਨਹੀਂ ਪਾਰਾਵਾਰ ਜੀਓ।
ਤੇਰੀ ਕੁਦਰਤ ਤੂੰ ਹੀ ਜਾਣਦਾ ਏਂ
ਨਹੀਂ ਦੂਜਾ ਦਾਵੇਦਾਰ ਜੀਓ।
ਕੈਸੀ ਕੀਤੀ ਮੀਨਾਕਾਰੀ ਏ।
ਲੱਗਦੀ ਹਰ ਚੀਜ਼ ਪਿਆਰੀ ਏ।
ਉਸ ਉੱਚੇ ਮਲਿਆ ਪਰਬਤ ਤੋਂ
ਫੁੱਲ ਜਾਂਦੇ ਮਹਿਕਾਂ ਖਿਲਾਰੀ ਏ।
ਤੇਰੇ ਰੰਗ ਮਜੀਠੇ ਨੇ ਮੌਲਾ
ਕਦੇ ਫਿੱਕੇ ਨਾ ਪੈਣ ਸ਼ਿੰਗਾਰ ਜੀਓ।
ਬਲਿਹਾਰ ਜਾਵਾਂ ਤੇਰੀ ਕੁਦਰਤ ਤੋਂ,
ਜਿਸ ਦਾ ਨਹੀਂ ਪਾਰਾਵਾਰ ਜੀਓ।
ਤੂੰ ਪਉਣ ਹੈਂ ਤੂੰ ਹੀਂ ਪਾਣੀ ਏਂ
ਜਰਰੇ ਜਰਰੇ ਦਾ ਜਾਣੀ ਐਂ।
ਤੂੰ ਘੱਟ ਘੱਟ ਅੰਤਰ ਰਵਿ ਰਹਿਆ
ਇਹ ਤੇਰੀ ਅਕੱਥ ਕਹਾਣੀ ਏ।
ਦਿਨ ਰਾਤ ਖਿਡਾਵੇ ਕੀਤੇ ਤੂੰ,
ਪਿਆ ਖੇਡਦਾ ਏ ਸੰਸਾਰ ਜੀਓ।
ਬਲਿਹਾਰ ਜਾਵਾਂ ਤੇਰੀ ਕੁਦਰਤ ਤੋਂ
ਜਿਸ ਦਾ ਨਹੀਂ ਪਾਰਾਵਾਰ ਜੀਓ।
ਕਈ ਪਰਬਤ ਕਈ ਦਰਿਆ ਕੀਤੇ।
ਤੂੰ ਸਾਗਰ ਕਈ ਅਥਾਹ ਕੀਤੇ।
ਫੁੱਲ ਬੂਟੇ ਕਈਆਂ ਕਿਸਮਾਂ ਦੇ,
ਕਈ ਹਰੇ ਭਰੇ ਕਈ ਸਵਾਹ ਕੀਤੇ।
ਤੂੰ ਮਾਲਕ ਕੋਟ ਬ੍ਰਹਮੰਡਾਂ ਦਾ,
ਅਤਿ ਊਚਾ ਤੇਰਾ ਦਰਬਾਰ ਜੀਉ।
ਬਲਿਹਾਰ ਜਾਵਾਂ ਤੇਰੀ ਕੁਦਰਤ ਤੋਂ
ਜਿਸ ਦਾ ਨਹੀਂ ਪਾਰਾਵਾਰ ਜੀਓ।
ਤੇਰਾ ਘੱਟ ਘੱਟ ਅੰਦਰ ਵਾਸਾ ਏ
ਤੂੰ ਜੰਤ ਉਪਾਇ ਪੱਥਰਾਂ ਚ।
ਤੇਨੂੰ ਕਾਗਜ ਕਲਮਾਂ ਲਿਖਨ ਕਿਵੇਂ
ਤੂੰ ਆਵੇਂ ਨਾਂ ਕਦੇ ਅੱਖਰਾਂ ਚ।
ਅੱਡ ਝੋਲੀ ਪਰਗਟ ਅਰਜ ਕਰੇ
ਇੱਕ ਨਦਰ ਮਿਹਰ ਦੀ ਮਾਰ ਜੀਓ
ਬਲਿਹਾਰ ਜਾਵਾਂ ਤੇਰੀ ਕੁਦਰਤ ਤੋਂ
ਜਿਸ ਦਾ ਨਹੀਂ ਪਾਰਾਵਾਰ ਜੀਓ।
ਪੜ੍ਹੋ :- ਸਿਹਤ ਸਬੰਧੀ ਕਵਿਤਾ | ਸਿਹਤ ਸਬੰਧੀ ਸਾਰੇ ਜਾਗੋ
ਕੰਮੈਂਟ ਬਾਕਸ ਵਿੱਚ ” ਕੁਦਰਤ ਤੇ ਪੰਜਾਬੀ ਕਵਿਤਾ ” ( Poem On Kudrat In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।