ਵਿਸਾਖੀ ਤੇ ਕਵਿਤਾ – ਆ ਗਈ ਵਿਸਾਖੀ | Baisakhi Kavita In Punjabi
ਵਿਸਾਖੀ ਤੇ ਕਵਿਤਾ
ਆ ਗਈ ਵਿਸਾਖੀ ਤੇ ਮਹੀਨਾ ਵੀ ਵਸਾਖ ਦਾ।
ਵੱਖਰਾ ਸਕੂਨ ਅੱਜ ਆਇਆ ਪਰਭਾਤ ਦਾ।।
ਸੱਜਰੀ ਸਵੇਰ ਅੱਜ ਲੱਗਦੀ ਪਿਆਰੀ ਏ।
ਵਹੁਟੀ ਵਾਂਗ ਜਿਵੇਂ ਕਾਇਨਾਤ ਨੇ ਸਿੰਗਾਰੀ ਏ।।
ਕਣਕਾਂ ਦਾ ਰੰਗ ਵੀ ਸੁਨਿਹਰੀ ਜੇਹਾ ਹੋ ਗਿਆ।
ਕੜਕਦੀ ਧੁੱਪ ਲੈ ਕੇ ਸੂਰਜ ਖਲੋ ਗਿਆ।।
ਹਰ ਇਕ ਚੇਹਰੇ ਉਤੇੱ ਵੱਖਰਾ ਹੀ ਖੇੜਾ ਹੈ।
ਪਿੰਡ ਮੇਰੇ ਲਾਇਆ ਅੱਜ ਖੁਸ਼ੀਆਂ ਨੇ ਡੇਰਾ ਹੈ।।
ਕਣਕ ਦੇ ਸਿੱਟਿਆਂ ਚ ਭਰੇ ਹੋਏ ਦਾਣੇ ਨੇ।
ਕਈਆਂ ਦੇ ਏਹ ਕਰਮਾਂ ਚ ਕਈਆਂ ਏਹ ਖਾਣੇ ਨੇ।।
ਕੀਤੀਆਂ ਜੋ ਮੇਹਨਤਾ ਓਹਨਾ ਨੂੰ ਫਲ ਲੱਗਿਆ।
ਖੁਸ਼ੀਆਂ ਦਾ ਢੋਲ ਸਾਡੇ ਵੇੜ੍ਹੇ ਵਿਚ ਵੱਜਿਆ।।
ਗਿੱਧਾ ਪੌਣ ਕੁੜੀਆਂ ਤੇ ਭੰਗੜਾ ਜਨਾਬ ਜੀ।
ਹਰ ਕੋਈ ਲੱਗੇ ਜਿਵੇਂ ਬਣਿਆ ਨਵਾਬ ਜੀ।।
ਖਾਨ ਲਈ ਨੇ ਬਣੇ ਕਈ ਤਰਾਂ ਦੇ ਆਹਾਰ ਜੀ।
ਏਦਾਂ ਹੀ ਮਨਾਈ ਦੀ ਵਿਸਾਖੀ ਹਰ ਵਾਰ ਜੀ।।
ਖੁਸ਼ੀਆਂ ਮਨਾਕੇ ਓਸ ਰੱਬ ਨੂੰ ਧਿਆਕੇ ਜੀ।
ਵਾਢੀ ਸ਼ੁਰੂ ਕਰੀ ਦੀ ਹੈ ਖੇਤ ਵਿਚ ਜਾ ਕੇ ਜੀ।।
ਮਿੱਟੀ ਨਾਲ ਮਿੱਟੀ ਹੋ ਕੇ ਜਿਨਸਾਂ ਨੇ ਪਾੱਲੀਆਂ।
ਧੁੱਪਾਂ ਛਾਵਾਂ ਜਰੀਆਂ, ਤੇ ਘਾਲਨਾਂ ਸੀ ਘਾੱਲੀਆਂ।।
ਆ ਗਿਆ ਵਿਸਾਖ ਸ਼ੁਰੂ ਹੋ ਗਈਆਂ ਵੱਢੀਆਂ।
ਸਭਨਾਂ ਦੇ ਚੇਹਰ ਉੱਤੇ ਖੁਸ਼ੀਆਂ ਨੇ ਡਾਢੀਆਂ।
ਕਈਆਂ ਦੇਆਂ ਘਰਾਂ ਵਿੱਚ ਰੋਟੀ ਏਥੋਂ ਪੱਕਣੀ।
ਆਖੋ ਰੱਬ ਤਾਈਂ ਨਿਗਾ ਮਿਹਰ ਵਾਲੀ ਰੱਖਣੀ।
ਸੁੱਖੀ ਸਾਂਦੀ ਰੱਬਾ ਸਾਰੇ ਕੰਮ ਸਿਰੇ ਚਾੜ੍ਹ ਦੇ।
ਮਿਹਰਾਂ ਦਿਆ ਸਾਈਂਆਂ ਨਿਗਾਹ ਮਿਹਰ ਵਾਲੀ ਮਾਰਦੇ।
ਹੋ ਗਈਆਂ ਵਾਢੀਆਂ ਜਿਨਸ ਘਰ ਆ ਗਈ।
ਕੀਤੀਆਂ ਜੋ ਮਿਹਨਤਾਂ ਉਨ੍ਹਾਂ ਨੂੰ ਰੰਗ ਲਾ ਗਈ।
ਪਰਗਟ ਸਿੰਘਾ ਅੱਜ ਦਿਨ ਚੰਗੇ ਆਏ ਨੇ।
ਖੇਤੀ ਵੱਡ ਵੇਚ ਪੈਸੇ ਖੂਬ ਕਮਾਏ ਨੇ।।
ਪੜ੍ਹੋ :- ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਪਰਗਟ ਸਿੰਘ ਦਾ ਗੀਤ
ਕੰਮੈਂਟ ਬਾਕਸ ਵਿੱਚ ” ਵਿਸਾਖੀ ਤੇ ਕਵਿਤਾ ” ( Baisakhi Kavita In Punjabi ) ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
Nice