Guru Arjan Dev Ji Shaheedi Kavita | ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਕਵਿਤਾ
Guru Arjan Dev Ji Shaheedi Kavita – ਤੁਸੀਂ ਪੜ੍ਹ ਰਹੇ ਹੋ ਜੋਗੀ ਤੇ ਪੰਜਾਬੀ ਕਵਿਤਾ –
Guru Arjan Dev Ji Shaheedi Kavita

ਕਹਿਰ ਵੇ ਲੋਕੋ ਕਹਿਰ।
ਹੋਇਆ ਵਿਚ ਸਿਖ਼ਰ ਦੁਪਹਿਰ।
ਇਹ ਅਕਲੋਂ ਹੀਣੇ ਹਾਕਮ ਰੱਬ ਨਾਲ ਹੀ ਕਰਦੇ ਵੈਰ।
ਤਵੀ ਉੱਤੇ ਬੈਠੇ ਮੇਰੇ ਪੰਜਵੇਂ ਦਾਤਾਰ ਜੀ।
ਪ੍ਰਤੱਖ ਹਰਿ ਕਹੇ ਜਿਨੂੰ ਸਾਰਾ ਸੰਸਾਰ ਜੀ।
ਗੁਰ ਅਰਜਨ ਜੀ ਨੂੰ ਕੋਟਿ ਨਮਸਕਾਰ ਜੀ।
ਜੋ ਸਤਿਗੁਰ ਮੀਤੁ ਹੈ ਸਭ ਦਾ ਉਹਨੂੰ ਕਹਿ ਕੇ ਭੰਡਦੇ ਗੈਰ।
ਖ਼ੌਰੇ ਕਿਹੜਾ ਵੈਰ ਗੰਗੂ ਪਾਪੀਆ ਤੂੰ ਕੱਢਿਆ।
ਕੀਲਾ ਤੇਰੀ ਧੌਣ ਚ ਹੰਕਾਰ ਵਾਲਾ ਗੱਡਿਆ।
ਜਾਂਦਾ ਤਲਵਾਰਾਂ ਨਾਲ ਪਾਣੀ ਨਹੀਂ ਵੱਢਿਆ।
ਗੁਰੂ ਅੰਮ੍ਰਿਤ ਦਾ ਹੈ ਸੋਮਾਂ ਤੇਰੇ ਅੰਦਰ ਭਰਿਆ ਜ਼ਹਿਰ।
ਕਹਿਰ ਵੇ ਲੋਕੋ ਕਹਿਰ
ਭੋਰਾ ਵੀ ਨਾ ਲੱਜਾ ਅੱਜ ਆਈ ਜਹਾਂਗੀਰ ਨੂੰ।
ਤਵੀ ਤੇ ਬਿਠਾ ਤਾ ਦੀਨ ਦੁਨੀਆਂ ਦੇ ਪੀਰ ਨੂੰ।
ਵੇਖ ਕੇ ਦ੍ਰਿਸ਼ ਗੁੱਸਾ ਆਇਆ ਮੀਆਂ ਮੀਰ ਨੂੰ।
ਕਹੇ ਤਖ਼ਤ ਕਰਾਂ ਕਹੁ ਮੂਧਾ ਗੁਰੂ ਕਹਿਣ ਮੰਗੀ ਦੀ ਖੈਰ।
ਕਹਿਰ ਵੇ ਲੋਕੋ ਕਹਿਰ
ਤਵੀ ਥੱਲੇ ਅੱਗ ਮੱਚਦੀ ਏ ਪੂਰੇ ਜ਼ੋਰ ਦੀ।
ਸੜਦੀ ਹੋਈ ਰੇਤ ਨੰਗੇ ਪਿੰਡੇ ਉੱਤੇ ਦੌੜ ਦੀ।
ਕੋਮਲ ਸਰੀਰ ਉਤੋਂ ਮਾਂਸ ਅੱਗ ਭੋਰ ਦੀ।
ਪਰਗਟ ਵੇ ਸਤਿਗੁਰੁ ਜਾਣੇਂ,ਐਸਾ ਹੋਇਆ ਕਿੰਨੀ ਡੇਰ।
ਕਹਿਰ ਵੇ ਲੋਕੋ ਕਹਿਰ, ਹੋਇਆ ਵਿੱਚ ਸਿਖ਼ਰ ਦੁਪਹਿਰ।
ਪੜ੍ਹੋ :- ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਗੀਤ | ਤਵੀ ਉੱਤੇ ਰੱਬ ਬਹਿ ਗਿਆ
ਕੰਮੈਂਟ ਬਾਕਸ ਵਿੱਚ ” ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਕਵਿਤਾ ” ( Guru Arjan Dev Ji Shaheedi Kavita ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।