ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਕਵਿਤਾ :- ਰਾਵੀ ਦੇਆ ਪਾਣੀਆਂ | Guru Arjan Dev Ji Shahidi Poem
ਜਦੋਂ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਦੇ ਤਸੀਹਿਆਂ ਤੋਂ ਬਾਅਦ ਰਾਵੀ ਦਰਿਆ ਵਿਚ ਇਸ਼ਨਾਨ ਕਰਨ ਗਏ। ਉਸ ਵੇਲੇ ਦੇ ਦ੍ਰਿਸ਼ ਨੂੰ ਕਵੀ ਨੇ ਰਾਵੀ ਦੇ ਪਾਣੀ ਨੂੰ ਸੰਬੋਧਨ ਕਰਦੇ ਹੋਏ ( Guru Arjan Dev Ji Shahidi Poem ) ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਕਵਿਤਾ ਵਿੱਚ ਇੰਝ ਲਿਖਿਆ ਹੈ :-
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਕਵਿਤਾ

ਰਾਵੀ ਦੇਆ ਪਾਣੀਆਂ ਤੂੰ ਠੋਕਰਾਂ ਨ ਮਾਰ ਓਏ,
ਗੁਰਾਂ ਦੇ ਸ਼ਰੀਰ ਉੱਤੇ ਛਾਲੇ ਬੇਸ਼ੁਮਾਰ ਓਏ।
ਕਿਹੜੀ ਗੱਲੋਂ ਭੈੜਿਆ ਤੂੰ ਹੋਇਆ ਨਿਰਦਈ ਓਏ
ਕੀਤਾ ਨਾ ਅਰਾਮ ਗੁਰਾਂ ਦਿਨ ਹੋਗੇ ਕਈ ਓਏ,
ਤਵੀ ਉੱਤੇ ਬੈਠੀ ਸੀ ਗੀ ਸੱਚੀ ਸਰਕਾਰ ਓਏ
ਗੁਰਾਂ ਦੇ ਸ਼ਰੀਰ ਉੱਤੇ ਛਾਲੇ ਬੇਸ਼ੁਮਾਰ ਓਏ।
ਭੱਠੀ ਥੱਲੇ ਅੱਗ ਵੀ ਤਾਂ ਜ਼ੋਰੋ ਜ਼ੋਰ ਮੱਚੀ ਸੀ
ਦੱਸ ਨਹੀਂ ਹੁੰਦਾ ਏਥੇ ਖੇਡ ਜਿਹੜੀ ਰਚੀ ਸੀ,
ਸੜਦੀ ਹੋਈ ਰੇਤ ਕੀਤੇ ਜ਼ਖਮ ਹਜ਼ਾਰ ਓਏ
ਗੁਰਾਂ ਦੇ ਸ਼ਰੀਰ ਉੱਤੇ ਛਾਲੇ ਬੇਸ਼ੁਮਾਰ ਓਏ।
ਘੱਟ ਨਾ ਗੁਜਾਰੀ ਸੀ ਗੀ ਚੰਦੁ ਦੇ ਕਰਿੰਦਿਆਂ
ਦਿਲ ਨਾ ਸੀ ਕੰਬਿਆ ਗੁਰੂ ਨੂੰ ਦੁੱਖ ਦਿੰਦਿਆਂ,
ਸ਼ਾਂਤੀ ਸੋਮੇ ਬੈਠੇ ਰਹੇ ਇਕ ਸਾਰ ਓਏ
ਗੁਰਾਂ ਦੇ ਸ਼ਰੀਰ ਉੱਤੇ ਛਾਲੇ ਬੇਸ਼ੁਮਾਰ ਓਏ।
ਪ੍ਰਗਟ ਕਹੇ ਤੈਨੂੰ ਥੰਮ ਜਾ ਖਲੋ ਜਾ ਓਏ
ਧਰਤੀ ਦੇ ਵਿਚ ਹੋਂਦ ਆਪਣੀ ਲੁਕੋਜਾ ਓਏ,
ਆਖਦਾ ਬੰਡਾਲੀਆ ਕਿਓਂ ਬਣਦੈਂ ਗੱਦਾਰ ਓਏ
ਗੁਰਾਂ ਦੇ ਸ਼ਰੀਰ ਉੱਤੇ ਛਾਲੇ ਬੇਸ਼ੁਮਾਰ ਓਏ।
ਰਾਵੀ ਦੇਆ ਪਾਣੀਆਂ ਤੂੰ ਠੋਕਰਾਂ ਨ ਮਾਰ ਓਏ,
ਗੁਰਾਂ ਦੇ ਸ਼ਰੀਰ ਉੱਤੇ ਛਾਲੇ ਬੇਸ਼ੁਮਾਰ ਓਏ।
ਪੜ੍ਹੋ :- ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਕਵਿਤਾ | 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵਿਤਾ
ਕੰਮੈਂਟ ਬਾਕਸ ਵਿੱਚ ( Guru Arjan Dev Ji Shahidi Poem ) ” ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਕਵਿਤਾ ” ਬਾਰੇ ਆਪਣੀ ਰਾਇ ਜਰੂਰ ਲਿਖੋ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।