ਜਲਿਆਂਵਾਲਾ ਬਾਗ ਤੇ ਕਵਿਤਾ | Jallianwala Bagh Poem In Punjabi By Kavi Pargat Singh
ਜਲਿਆਂਵਾਲਾ ਬਾਗ ਤੇ ਕਵਿਤਾ

ਦਿੱਤੇ ਜਾਲਮਾਂ ਜ਼ਖਮ, ਰੱਖੇ ਤੂੰ ਦਿਲ ਵਿਚ ਕਿਵੇਂ ਲਕੋਈ ਨੀਂ।
ਜਲ੍ਹਿਆਂ ਵਾਲੇ ਬਾਗ ਦੀ ਮਿੱਟੀਏ ਵਾਹ ਤੇਰੀ ਖੁਸ਼ਬੋਈ ਨੀਂ।
ਨਿਰਦੋਸ਼ਾਂ ਨਿਹੱਥਿਆਂ ਤੇ ਸੀ ਡਾਇਰ ਨੇ ਜੁਲਮ ਕਮਾਇਆ।
ਕੀ ਬੱਚੇ ਕੀ ਮਰਦ ਔਰਤਾਂ ਸਭ ਨੂੰ ਮਾਰ ਮੁਕਾਇਆ।
ਵਗਿਆ ਲਹੂ ਪਨਾਲੇ ਵਾਂਗੂੰ ਲਾਲੋ ਲਾਲ ਤੂੰ ਹੋਈ ਨੀ।
ਜਲ੍ਹਿਆਂ ਵਾਲੇ ਬਾਗ ਦੀ ਮਿੱਟੀਏ ਵਾਹ ਤੇਰੀ ਖੁਸ਼ਬੋਈ ਨੀਂ।
ਬੱਦਲ ਛਾਏ ਸਿਆਸਤ ਵਾਲੇ, ਗੁੰਮ ਗਿਆ ਸੱਚ ਉਜਾਲਾ।
ਭ੍ਰਿਸ਼ਟਾਚਾਰੀ ਲੈ ਗਏ ਲੁਟ ਕੇ ਹੱਕ ਸ਼ਹੀਦਾਂ ਵਾਲਾ।
ਬੇਕਦਰਾਂ ਦੀ ਇਸ ਨਗਰੀ ਵਿਚ ਤੇਰੀ ਕਦਰ ਨਾ ਕੋਈ ਨੀਂ।
ਜਲ੍ਹਿਆਂ ਵਾਲੇ ਬਾਗ ਦੀ ਮਿੱਟੀਏ ਵਾਹ ਤੇਰੀ ਖ਼ੁਸ਼ਬੋਈ ਨੀਂ।
ਧੰਨ ਹੌਂਸਲਾ ਤੇਰਾ ਮਿੱਟੀਏ ਧੰਨ ਤੇਰੀ ਕੁਰਬਾਨੀ।
ਦੁਨੀਆਂ ਦੇ ਵਿਚ ਬਾਗ਼ ਬਥੇਰੇ ਤੇਰਾ ਨਾ ਕੋਈ ਸਾਨੀ।
ਤੇਰੇ ਨਾਲ ਜੋ ਹੋਈ ਅਨਹੋਣੀ ਹੋਰ ਨਾਲ ਨਾ ਹੋਈ ਨੀ।
ਜਲਿਆਂ ਵਾਲੇ ਬਾਗ ਦੀ ਮਿੱਟੀਏ ਵਾਹ ਤੇਰੀ ਖੁਸ਼ਬੋਈ ਨੀਂ।
ਤੇਰਾ ਬਾਗ਼ ਸ਼ਹੀਦਾਂ ਵਾਲਾ ਤੇਰਾ ਬਾਗ ਨਿਰਾਲਾ।
ਪਲ ਪਲ ਤੂੰ ਕੁਰਬਾਨ ਦੇਸ਼ ਤੋ ਕਹੇ ਬੰਡਾਲੇ ਵਾਲਾ।
ਸਿਦਕਾਂ ਵਾਲੀਏ ਦਰਦ ਤੇਰੇ ਤੇ ਰੂਹ ਪਰਗਟ ਦੀ ਰੋਈ ਨੀ।
ਜਲਿਆਂ ਵਾਲੇ ਬਾਗ ਦੀ ਮਿੱਟੀਏ ਵਾਹ ਤੇਰੀ ਖੁਸ਼ਬੋਈ ਨੀਂ।
ਪੜ੍ਹੋ :- ਦੇਸ਼ ਭਗਤੀ ਗੀਤ “ਇਹ ਸੋਹਣੇ-ਸੋਹਣੇ ਲਾਲ ਨੀ” | Poem Desh Bhakti In Punjabi
ਕੰਮੈਂਟ ਬਾਕਸ ਵਿੱਚ ” ਜਲਿਆਂਵਾਲਾ ਬਾਗ ਤੇ ਕਵਿਤਾ ” ( Jallianwala Bagh Poem In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
Very good poem
Very good poem fabulous dedication🔥