Krishna Te Punjabi Kavita | ਸ੍ਰੀ ਕ੍ਰਿਸ਼ਨ ਜੀ ਨੂੰ ਸਮਰਪਿਤ ਕਵੀ ਪਰਗਟ ਸਿੰਘ ਦੀ ਕਵਿਤਾ
Krishna Te Punjabi Kavita
ਸ੍ਰੀ ਕ੍ਰਿਸ਼ਨ ਜੀ ਤੇ ਕਵਿਤਾ
ਗੋਕਲ ਦੇ ਵਿਚ ਮੱਚ ਗਿਆ ਸ਼ੋਰ।
ਕ੍ਰਿਸ਼ਨ ਘਣਈਆ ਮੱਖਣ ਚੋਰ।
ਆਉਂਦਾ ਲੈ ਕੇ ਮਿੱਤਰ ਸਾਰੇ,
ਮੱਖਣ ਖਾ ਕੇ ਜਾਂਦਾ ਦੌੜ੍ਹ ।
ਗੋਕਲ ਦੇ ਵਿਚ ਮੱਚ ਗਿਆ ਸ਼ੋਰ।
ਕ੍ਰਿਸ਼ਨ ਘਣਈਆ ਮੱਖਣ ਚੋਰ।
ਕਦੋਂ ਕਿਸੇ ਦੇ ਘਰ ਜਾ ਵੜਦਾ,
ਭੋਰਾ ਪਤਾ ਨਾ ਲੱਗੇ।
ਥੋੜਾ ਜਿਹਾ ਵੀ ਮੱਖਣ ਉਹ ਨਾਂ
ਚਾਟੀ ਦੇ ਵਿੱਚ ਛੱਡੇ।
ਹੱਥ ਕਿਸੇ ਦੇ ਆਵੇ ਨਾਂ ਉਹ,
ਬੜਾ ਲਾ ਲਿਆ ਸਭ ਨੇ ਜ਼ੋਰ।
ਗੋਕਲ ਦੇ ਵਿਚ ਮੱਚ ਗਿਆ ਸ਼ੋਰ।
ਕ੍ਰਿਸ਼ਨ ਘਣਈਆ ਮੱਖਣ ਚੋਰ।
ਕਾਨ੍ਹਾ ਕਰਦਾ ਮੱਖਣ ਚੋਰੀ
ਕਹਿਣ ਜਛੋਦਾਂ ਮਾਂ ਨੂੰ ਸਾਰੇ।
ਝਿੜਕਾਂ ਦੇਵੇ ਮਾਤਾ ਉਸ ਨੂੰ
ਹੱਥਾਂ ਉੱਤੇ ਛਮਕਾਂ ਮਾਰੇ।
ਸੁਣ ਲੈ ਕਾਨ੍ਹਾਂ ਕੰਨ ਖੋਲ੍ਹ ਕੇ
ਕਰੀਂ ਸ਼ਰਾਰਤ ਹੁਣ ਨਾ ਹੋਰ।
ਗੋਕਲ ਦੇ ਵਿਚ ਮੱਚ ਗਿਆ ਸ਼ੋਰ।
ਕ੍ਰਿਸ਼ਨ ਘਣਈਆ ਮੱਖਣ ਚੋਰ।
ਲੱਕ ਨਾਲ ਬੰਨ੍ਹੇ ਘੁੰਗਰੂ ਉਸ ਦੇ
ਛਣਕਣ ਜਦ ਵੀ ਭੱਜੇ।
ਗੋਕਲ ਦਾ ਇਹ ਚੋਰ ਵਿਲੱਖਣ
ਸਭ ਨੂੰ ਪਿਆਰਾ ਲੱਗੇ।
ਵੰਝਲੀ ਉਸਦੀ ਕੀਲੇ ਸਭ ਨੂੰ,
ਫੁੱਲ ਦੁਆਲੇ ਘੁੰਮਦੇ ਭੌਰ।
ਗੋਕਲ ਦੇ ਵਿਚ ਮੱਚ ਗਿਆ ਸ਼ੋਰ।
ਕ੍ਰਿਸ਼ਨ ਘਣਈਆ ਮੱਖਣ ਚੋਰ।
ਮੋਰਪੰਖੀਆ ਕਲਗੀ ਉਸ ਦੇ
ਮੱਥੇ ਉੱਤੇ ਫੱਬਦੀ ਹੈ।
ਬਹੁਤ ਮਧੁਰ ਹੈ ਬੋਲੀ ਉਸਦੀ
ਸਭ ਨੂੰ ਪਿਆਰੀ ਲੱਗਦੀ ਹੈ।
ਪਰਗਟ ਆਪਣੇ ਮਿੱਤਰਾਂ ਨੂੰ ਉਹ
ਮਿਲਦਾ ਸਾਰੇ ਬੰਧਨ ਤੋੜ।
ਗੋਕਲ ਦੇ ਵਿਚ ਮੱਚ ਗਿਆ ਸ਼ੋਰ।
ਕ੍ਰਿਸ਼ਨ ਘਣਈਆ ਮੱਖਣ ਚੋਰ।
ਪੜ੍ਹੋ :- ਕ੍ਰਿਸ਼ਨ ਜਨਮਾਸ਼ਟਮੀ ਤੇ ਪੰਜਾਬੀ ਕਵਿਤਾ
ਕੰਮੈਂਟ ਬਾਕਸ ਵਿੱਚ ” ਸ੍ਰੀ ਕ੍ਰਿਸ਼ਨ ਜੀ ਤੇ ਕਵਿਤਾ ” ( Krishna Te Punjabi Kavita ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।