Meri Mata Ji Essay In Punjabi | My Mother Essay
Meri Mata Ji Essay In Punjabi – ਦੋਸਤੋਂ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਲੇਖ ” ਮੇਰੇ ਮਾਤਾ ਜੀ ” :-
Meri Mata Ji Essay In Punjabi

ਸੰਸਾਰ-ਭਰ ਦੇ ਸਿਆਣਿਆਂ ਨੇ ਮਾਂ ਦੀ ਮਹਿਮਾ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਕੀਤੀ ਹੈ। ਮਾਂ ਦੇ ਰਿਸ਼ਤੇ ਨੂੰ ਦੁਨੀਆ ਵਿੱਚ ਸਭ ਰਿਸ਼ਤਿਆਂ ਤੋਂ ਉੱਚਾ ਅਤੇ ਸੁੱਚਾ ਮੰਨਿਆ ਹੈ। ਮੇਰੇ ਮਾਤਾ ਜੀ ਵਿੱਚ ਉਹ ਸਾਰੇ ਗੁਣ ਹਨ ਜੋ ਇੱਕ ਆਦਰਸ਼ ਮਾਂ ਵਿੱਚ ਹੁੰਦੇ ਹਨ। ਮੇਰੇ ਮਾਤਾ ਜੀ ਬੀ. ਏ., ਬੀ.ਐੱਡ. ਹਨ। ਉਹ ਸਰਕਾਰੀ ਸਕੂਲ ਵਿੱਚ ਅਧਿਆਪਕਾ ਹਨ।ਉਹ ਆਪਣੀ ਡਿਊਟੀ ਬਖ਼ੂਬੀ ਨਿਭਾਉਂਦੇ ਹਨ।ਵਿਦਿਆਰਥੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਨ।
ਮੇਰੇ ਮਾਤਾ ਜੀ ਧਾਰਮਿਕ ਵਿਚਾਰਾਂ ਦੇ ਧਾਰਨੀ ਹਨ। ਉਹ ਸਵੇਰੇ ਜਲਦੀ ਉੱਠਦੇ ਹਨ। ਉਹ ਸਵੇਰੇ ਪੂਜਾ-ਪਾਠ ਕਰਦੇ ਹਨ। ਉਹ ਸਦਾ ਸਾਦੇ ਅਤੇ ਸਾਫ਼-ਸੁਥਰੇ ਕੱਪੜੇ ਪਹਿਨਦੇ ਹਨ।ਉਹ ਘਰ ਦਾ ਸਾਰਾ ਕੰਮ ਆਪ ਕਰਦੇ ਹਨ। ਉਹਨਾਂ ਨੂੰ ਚੰਗੇ-ਚੰਗੇ ਖਾਣੇ ਬਣਾਉਣ ਅਤੇ ਖੁਆਉਣ ਦਾ ਬੜਾ ਸ਼ੌਕ ਹੈ। ਉਹ ਪੌਸ਼ਟਿਕਤਾ ਦਾ ਵੀ ਪੂਰਾ ਧਿਆਨ ਰੱਖਦੇ ਹਨ।
ਉਹਨਾਂ ਦਾ ਸੁਭਾਅ ਬਹੁਤ ਚੰਗਾ ਹੈ। ਉਹ ਸਦਾ ਖੁਸ਼ ਰਹਿੰਦੇ ਹਨ। ਇਸ ਕਰਕੇ ਉਹਨਾਂ ਦੇ ਹਸੂੰ-ਹਸੂੰ ਕਰਦੇ ਚਿਹਰੇ ‘ਤੇ ਅਨੋਖੀ ਚਮਕ ਰਹਿੰਦੀ ਹੈ। ਉਹ ਸਾਨੂੰ ਸਭ ਨੂੰ ਵੀ ਖ਼ੁਸ਼ ਰੱਖਦੇ ਹਨ। ਮੇਰੇ ਮਾਤਾ ਜੀ ਨੂੰ ਪ੍ਰਕਿਰਤੀ ਨਾਲ ਬਹੁਤ ਪਿਆਰ ਹੈ। ਉਹ ਘਰ ਦੀ ਬਗ਼ੀਚੀ ਵਿੱਚ ਸੁੰਦਰ ਫੁੱਲ ਤੇ ਸ਼ਬਜ਼ੀਆਂ ਲਾਉਂਦੇ ਹਨ ਅਤੇ ਉਹਨਾਂ ਦੀ ਦੇਖ-ਭਾਲ ਕਰਦੇ ਹਨ।
ਮੇਰੇ ਮਾਤਾ ਜੀ ਮੁਸ਼ਕਲ ਸਮੇਂ ਘਬਰਾਉਂਦੇ ਨਹੀਂ। ਉਹ ਮੇਰੇ ਲਈ ਪ੍ਰੇਰਨਾ ਦਾ ਸੋਮਾ ਹਨ। ਪੜ੍ਹਾਈ ਵਿੱਚ ਵੀ ਉਹ ਮੇਰੀ ਹਮੇਸ਼ਾਂ ਮਦਦ ਕਰਦੇ ਹਨ। ਮੇਰੇ ਮਾਤਾ ਜੀ ਕਿਸੇ ਪ੍ਰਕਾਰ ਦੇ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ। ਉਹਨਾਂ ਦਾ ਮੇਰੀ ਜ਼ਿੰਦਗੀ ’ਤੇ ਡੂੰਘਾ ਪ੍ਰਭਾਵ ਹੈ। ਉਹ ਸਿਰਫ਼ ਮੈਨੂੰ ਹੀ ਨਹੀਂ ਸਗੋਂ ਸਾਰੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ।
ਮੇਰੇ ਮਾਤਾ ਜੀ ਨੂੰ ਸਮਾਜ-ਸੇਵਾ ਕਰਨ ਦਾ ਵੀ ਬਹੁਤ ਸ਼ੌਕ ਹੈ। ਉਹ ਸਾਡੇ ਮਹੱਲੇ ਦੀ ਇਸਤਰੀ-ਸਭਾ ਦੇ ਪ੍ਰਧਾਨ ਵੀ ਹਨ। ਅਸੀਂ ਸਭ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਮੈਨੂੰ ਆਪਣੇ ਮਾਤਾ ਜੀ ਉੱਤੇ ਬਹੁਤ ਮਾਣ ਹੈ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਨਿਰੋਗ ਰਹਿਣ ਅਤੇ ਉਹਨਾਂ ਦੀ ਉਮਰ ਲੰਮੀ ਹੋਵੇ।
ਪੜ੍ਹੋ :- Bhai Ghanaiya Ji In Punjabi | ਭਾਈ ਘਨਇਆ ਜੀ ਦੇ ਜੀਵਨ ਬਾਰੇ ਕੁਝ ਰੋਚਕ ਤੱਥ
Meri Mata Ji Essay In Punjabi ਵਾਂਗ ਹੀ ਜੇਕਰ ਤੁਸੀਂ ਹੋਰ ਕੋਈ ਲੇਖ ਪੜ੍ਹਨਾ ਚਾਹੁੰਦੇ ਹੋ ਤਾਂ ਕੰਮੈਂਟ ਬੋਕ੍ਸ ਵਿੱਚ ਜਰੂਰ ਲਿਖੋ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।