Pita Diwas Punjabi Kavita | ਪਿਤਾ ਦਿਵਸ ਤੇ ਕਵਿਤਾ :- ਬਾਪੂ ਜੇਹਾ ਰੱਬ
Pita Diwas Punjabi Kavita
ਪਿਤਾ ਦਿਵਸ ਤੇ ਕਵਿਤਾ

ਜਿੰਦਗੀ ਦੇ ਸਾਰੇ ਸੁਖ ਸਾਡੀ ਝੋਲੀ ਪੌਣ ਵਾਲਾ।
ਸਾਡਿਆਂ ਗੁਨਾਹਾਂ ਤਾਈਂ ਪਲਾਂ ਚ ਭੁਲੌਣ ਵਾਲਾ ।
ਆਪੇ ਨੂੰ ਭੁਲਾਕੇ ਰੀਝਾਂ ਸਾਡੀਆਂ ਪਗੌਣ ਵਾਲਾ ।
ਸਾਡੇ ਤੋਂ ਵੀ ਵੱਧ ਸਾਡੀ ਖੈਰ ਮਨੌਣ ਵਾਲਾ।
ਰੱਬ ਜੇਹਾ ਬਾਪੂ ਮੇਰਾ ਸੁੱਖਾਂ ਦੀ ਸੌਗਾਤ ਏ ।
ਬਾਪੂ ਜੇਹਾ ਰੱਬ ਹੋਊ ਮੈਨੂੰ ਵਿਸ਼ਵਾਸ ਏ ।
ਜਿਹਦੇ ਕੋਲ ਬਾਪੂ ਓਨੂੰ ਕਾਸ ਦੀ ਨਾ ਘਾਟ ਏ।
ਬਾਪੂ ਹੋਵੇ ਨਾਲ ਹੁੰਦਾ ਰੱਬ ਜੇਹਾ ਸਾਥ ਏ।
ਪੈਰ ਪੈਰ ਉੱਤੇ ਸਮਝੌਂਦਾ ਸਾਨੂੰ ਬਾਪੂ ਏ।
ਜਿੰਦਗੀ ਦੇ ਫਲਸਫੇ ਪੜ੍ਹਾਉਂਦਾ ਸਾਨੂੰ ਬਾਪੂ ਏ
ਠੋਕਰਾਂ ਦੇ ਲੱਗਨੋ ਬਚਾਉਂਦਾ ਸਾਨੂੰ ਬਾਪੂ ਏ।
ਦੁਖੀ ਹੋਈਏ ਗਲ ਨਾਲ ਲਾਉਂਦਾ ਸਾਨੂੰ ਬਾਪੂ ਏ।
ਜੱਗ ਤੋਂ ਨਿਆਰਾ ਹੁੰਦਾ ਬਾਪੂ ਦਾ ਪਿਆਰ ਜੀ ।
ਬਾਪੂ ਦੇ ਹੀ ਨਾਲ ਸੁਖੀ ਦਿਸੇ ਪਰਿਵਾਰ ਜੀ ।
ਬਾਪੂ ਤੋਂ ਬਗੈਰ ਸੁੰਞਾ ਲੱਗੇ ਸੰਸਾਰ ਜੀ ।
ਸੱਖਣੇ ਬਾਪੂ ਤੋਂ ਕਈ ਹੋ ਗਏ ਖਵਾਰ ਜੀ ।
ਜਿੰਨਾ ਸਿਰੋਂ ਉੱਠ ਗਏ ਨੇ ਬਾਪੂ ਜੀ ਦੇ ਸਾਏ ਜੀ।
ਰੁਲਦੇ ਕਈ ਵੇਖੇ, ਕੋਈ ਨਾ ਗਲ ਨਾਲ ਲਾਏ ਜੀ।
ਰੱਬਾ ਕਿਸੇ ਬੱਚੇ ਤੋਂ ਨਾਂ ਬਾਪ ਓਦ੍ਹਾ ਵੱਖ ਕਰੀਂ
ਪਰਗਟ ਆਖੇ ਸਦਾ ਮਿਹਰ ਵਾਲਾ ਹੱਥ ਧਰੀਂ ।
ਪੜ੍ਹੋ :- ਮਾਤਾ ਪਿਤਾ ਤੇ ਕਵਿਤਾ “ਮੈਨੂੰ ਜੰਨਤ ਵਾਲੀ ਥਾਂ”
ਕੰਮੈਂਟ ਬਾਕਸ ਵਿੱਚ ” ਪਿਤਾ ਦਿਵਸ ਤੇ ਕਵਿਤਾ ” ( Pita Diwas Punjabi Kavita ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
Lovely kavita about father