Poem On Guru Tegh Bahadur Ji | ਤਿਲਕ ਜੰਜੂ ਦਾ ਰਾਖਾ ਮੇਰਾ ਸਤਿਗੁਰ ਪਰਉਪਕਾਰੀ | Sikh History & Shaheedi Kavita
Poem On Guru Tegh Bahadur Ji – ਜਦੋਂ ਔਰੰਗਜ਼ੇਬ ਨੇ ਹਿੰਦੁਸਤਾਨ ‘ਤੇ ਜ਼ੁਲਮਾਂ ਦੀ ਹੱਦ ਪਾਰ ਕਰ ਦਿੱਤੀ, ਤਦੋਂ ਸ੍ਰੀ Guru Tegh Bahadur Ji ਨੇ ਧਰਮ ਦੀ ਰੱਖਿਆ ਲਈ ਆਪਣਾ ਸੀਸ ਕੁਰਬਾਨ ਕੀਤਾ। ਇਹ Punjabi Poem “ਤਿਲਕ ਜੰਜੂ ਦਾ ਰਾਖਾ ਮੇਰਾ ਸਤਿਗੁਰ ਪਰਉਪਕਾਰੀ” ਗੁਰੂ ਜੀ ਦੇ ਬਲੀਦਾਨ ਦੀ ਉਹ ਕਹਾਣੀ ਬਿਆਨ ਕਰਦੀ ਹੈ ਜੋ ਸਾਨੂੰ ਸਿੱਖਾਉਂਦੀ ਹੈ ਕਿ ਸੱਚ ਦੀ ਰਾਹ ‘ਤੇ ਕਦੇ ਡਰਨਾ ਨਹੀਂ। ਇਹ ਕਵਿਤਾ ਸਿੱਖ ਇਤਿਹਾਸ ਦੀ ਅਸਲ ਰੂਹ ਹੈ — ਧਰਮ, ਹਿੰਮਤ ਅਤੇ ਮਨੁੱਖਤਾ ਦਾ ਪ੍ਰਤੀਕ।
Poem On Guru Tegh Bahadur Ji
ਮੇਰਾ ਸਤਿਗੁਰ ਪਰਉਪਕਾਰੀ

ਔਰੰਗਜ਼ੇਬ ਦੇ ਜ਼ੁਲਮਾਂ ਨੇ ਸੀ ਹਿੰਦੁਸਤਾਨ ਡਰਾਇਆ।
ਤਾਹਾਂ ਮਾਰਨ ਹਿੰਦੁਸਤਾਨੀ ਸੰਕਟ ਧਰਮ ਤੇ ਆਇਆ।
ਜਾਂ ਉਹ ਮੁਸਲਮਾਨ ਬਣਾਉਂਦਾ ਜਾਂ ਉਹ ਜਾਂਦਾ ਮਾਰੀ।
ਤਿਲਕ ਜੰਜੂ ਦਾ ਰਾਖਾ ਮੇਰਾ ਸਤਿਗੁਰ ਪਰਉਪਕਾਰੀ।
ਸ੍ਰੀ ਅਨੰਦਪੁਰ ਸਾਹਿਬ ਚ ਜਾ ਕੇ ਪੰਡਿਤ ਸੀ ਕੁਰਲਾਏ।
ਸਤਿਗੁਰੂ ਜੀ ਨੂੰ ਕਹਿਣ ਬਚਾ ਲਓ ਔਰੰਗਾ ਜੁਲਮ ਕਮਾਏ।
ਕੋਈ ਨਾ ਉਸਨੂੰ ਰੋਕਣ ਵਾਲਾ ਜੁਲਮ ਓਸ ਦਾ ਜਾਰੀ।
ਤਿਲਕ ਜੰਜੂ ਦਾ ਰਾਖਾ ਮੇਰਾ ਸਤਿਗੁਰ ਪਰਉਪਕਾਰੀ।
ਸ੍ਰੀ ਗੁਰੂ ਤੇਗ ਬਹਾਦਰ ਕਹਿੰਦੇ ਬਚ ਜਾਊ ਧਰਮ ਤੁਹਾਰਾ।
ਬਲੀਦਾਨ ਜੇ ਦੇਵੇ ਆਪਣਾ ਮਹਾਂਪੁਰਖ ਕੋਈ ਭਾਰਾ।
ਗੋਬਿੰਦ ਰਾਏ ਕਹਿਣ ਤੁਸਾਂ ਤੋਂ ਮਹਾਂਪੁਰਖ ਨਾ ਭਾਰੀ।
ਕਿਹਾ ਗੁਰਾਂ ਨੇ ਜਾਓ ਪੰਡਤੋ ਹਾਕਮ ਨੂੰ ਸਮਝਾਓ।
ਛੱਡ ਦਿਆਂਗੇ ਧਰਮ ਅਸੀਂ ਤੁਸੀਂ ਗੁਰੂ ਦਾ ਧਰਮ ਛੁੜਾਓ।
ਔਰੰਗਜ਼ੇਬ ਦੇ ਤਾਂਈਂ ਪੰਡਿਤਾਂ ਗੱਲ ਪਹੁੰਚਾਈ ਸਾਰੀ।
ਤਿਲਕ ਜੰਜੂ ਦਾ ਰਾਖਾ ਮੇਰਾ ਸਤਿਗੁਰ ਪਰਉਪਕਾਰੀ।
ਸੀਸ ਦੇਣ ਲਈ ਫੇਰ ਗੁਰਾਂ ਨੇ ਦਿੱਲੀ ਨੂੰ ਪਾਏ ਚਾਲੇ।
ਸਤਿਗੁਰ ਮੇਰਾ ਚੋਜੀ ਪ੍ਰੀਤਮੁ ਕਰਦਾ ਚੋਜ ਨਿਰਾਲੇ।
ਖਵਾਰ ਹੋ ਰਹੇ ਕਿਸੇ ਕੌਮ ਦੀ ਰੋਕਣ ਲਈ ਖਵਾਰੀ।
ਤਿਲਕ ਜੰਜੂ ਦਾ ਰਾਖਾ ਮੇਰਾ ਸਤਿਗੁਰ ਪਰਉਪਕਾਰੀ।
ਪਿੰਜਰੇ ਦੇ ਵਿੱਚ ਕੈਦ ਕਰ ਲਿਆ ਦੀਨ ਦੁਨੀ ਦਾ ਵਾਲੀ।
ਕਹੇ ਔਰੰਗਾ ਕਲਾ ਵਿਖਾਵੋ ਕਰ ਲਓ ਜਿੰਦ ਸੁਖਾਲੀ।
ਗੁਰੂ ਕਹਿ ਉਹਦੇ ਹੁਕਮ ਚ ਰਹਿਣਾ ਇਹੀ ਕਲਾ ਹੈ ਸਾਰੀ।
ਤਿਲਕ ਜੰਜੂ ਦਾ ਰਾਖਾ ਮੇਰਾ ਸਤਿਗੁਰ ਪਰਉਪਕਾਰੀ
ਕਿਹਾ ਔਰੰਗੇ ਸਤਿਗੁਰ ਨੂੰ ਮੈਂ ਇੱਕੋ ਮਜ੍ਹਬ ਚਲਾਉਣਾ।
ਮੁੱਕ ਜਾਣ ਧਰਮਾਂ ਦੇ ਝਗੜੇ ਇਹ ਸਭ ਰੋਣਾ ਧੋਣਾ।
ਕਿਹਾ ਗੁਰਾਂ ਨੇ ਫੁੱਲ ਅਨੇਕਾਂ ਖਿੜੇ ਖੁਦਾ ਦੀ ਬਾੜੀ।
ਤਿਲਕ ਜੰਜੂ ਦਾ ਰਾਖਾ ਮੇਰਾ ਸਤਿਗੁਰ ਪਰਉਪਕਾਰੀ।
ਹਾਕਮ ਆਖੇ ਦੀਨ ਕਬੂਲੋ ਜਾਂ ਫਿਰ ਪੈਣਾਂ ਮਰਨਾ।
ਕਹਿੰਦੇ ਸਤਿਗੁਰ ਮੌਤ ਹੀ ਸੱਚ ਹੈ ਫਿਰ ਮੌਤੋਂ ਕੀ ਡਰਨਾ।
ਹੁਕਮ ਅਦੂਲੀ ਕਰੇਂ ਖੁਦਾ ਦੀ ਤੂੰ ਰਾਜਾ ਅਹੰਕਾਰੀ।
ਤਿਲਕ ਜੰਜੂਦਾ ਰਾਖਾ ਮੇਰਾ ਸਤਿਗੁਰ ਪਰਉਪਕਾਰੀ।
ਸੁਣ ਕੇ ਬਚਨ ਗੁਰਾਂ ਤੋਂ ਰਾਜਾ ਗੁੱਸੇ ਦੇ ਵਿੱਚ ਆਇਆ।
ਸੀਸ ਕਰ ਦਿਓ ਕਲਮ ਗੁਰੂ ਦਾ ਦੂਤਾਂ ਨੂੰ ਫਰਮਾਇਆ।
ਪਹਿਲਾ ਮਾਰੋ ਸਿੱਖ ਏਸਦੇ ਦੇ ਕੇ ਤਸੀਹੇ ਭਾਰੀ।
ਤਿਲਕ ਜੰਜੂ ਦਾ ਰਾਖਾ ਮੇਰਾ ਸਤਿਗੁਰੂ ਪਰਉਪਕਾਰੀ।
ਚੌਂਕ ਚਾਂਦਨੀ ਅੰਦਰ ਉਸ ਦਿਨ ਕੱਠ ਹੋ ਗਿਆ ਭਾਰਾ।
ਮਤੀਦਾਸ ਦੇ ਸੀਸ ਪਾਪੀਆਂ ਜਦੋਂ ਚਲਾਇਆ ਆਰਾ।
ਮਤੀਦਾਸ ਦੇ ਪਿੱਛੋਂ ਆਈ ਦਿਆਲਾ ਜੀ ਦੀ ਵਾਰੀ।
ਤਿਲਕ ਜੰਜੂ ਦਾ ਰਾਖਾ ਮੇਰਾ ਸਤਿਗੁਰ ਪਰਉਪਕਾਰੀ।
ਭਾਈ ਦਿਆਲੇ ਦੇਗ ਉਬਦੀ ਵਿੱਚ ਸਮਾਧੇ ਲਾ ਲਏ।
ਰੂੰ ਲਪੇਟ ਕੇ ਸਤੀਦਾਸ ਨੂੰ ਕਰਤਾ ਅੱਗ ਹਵਾਲੇ।
ਪਰਚਾ ਕੀਤਾ ਪਾਸ ਸਿੱਖਾਂ ਨੇ ਗੁਰੂ ਜਾਵੇ ਬਲਿਹਾਰੀ।
ਤਿਲਕ ਜੰਜੂ ਦਾ ਰਾਖਾ ਮੇਰਾ ਸਤਿਗੁਰ ਪਰਉਪਕਾਰੀ।
ਆ ਗਈ ਫੇਰ ਗੁਰੂ ਦੀ ਵਾਰੀ ਹਾਕਮ ਹੁਕਮ ਸੁਣਾਇਆ।
ਜਲਾਲੂਦੀਨ ਜਲਾਦ ਨੇ ਸੀ ਫਿਰ ਸੀਸ ਗੁਰਾਂ ਦਾ ਲਾਹਿਆ।
ਪ੍ਰਗਟ ਸਿਆਂ ਜੈ ਜੈ ਸੁਰ ਲੋਕੀਂ ਹੈ ਹੈ ਦੁਨੀਆ ਸਾਰੀ।
ਤਿਲਕ ਜੰਜੂ ਦਾ ਰਾਖਾ ਮੇਰਾ ਸਤਿਗੁਰ ਪਰਉਪਕਾਰੀ।
ਪੜ੍ਹੋ :- ਸਫ਼ਰ-ਏ-ਸ਼ਹਾਦਤ | Chote Sahibzade Poem in Punjabi | ਛੋਟੇ ਸਾਹਿਬਜ਼ਾਦਿਆਂ ਦੀ ਕਵਿਤਾ
ਸ੍ਰੀ Guru Tegh Bahadur Ji ਦਾ ਬਲੀਦਾਨ ਸਿਰਫ਼ ਇੱਕ ਇਤਿਹਾਸਕ ਘਟਨਾ ਨਹੀਂ, ਸਗੋਂ ਸਾਰੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ।
ਇਹ Poem On Guru Tegh Bahadur Ji ਸਾਨੂੰ ਯਾਦ ਦਿਵਾਉਂਦੀ ਹੈ ਕਿ ਧਰਮ ਦੀ ਰੱਖਿਆ ਲਈ ਜਦੋਂ ਦੁਨੀਆ ਚੁੱਪ ਹੋ ਜਾਂਦੀ ਹੈ, ਤਦੋਂ ਸੱਚੇ ਗੁਰੂ ਆਪਣਾ ਸੀਸ ਦੇ ਕੇ ਮਨੁੱਖਤਾ ਨੂੰ ਜਗਾਉਂਦੇ ਹਨ।
“ਤਿਲਕ ਜੰਜੂ ਦਾ ਰਾਖਾ ਮੇਰਾ ਸਤਿਗੁਰ ਪਰਉਪਕਾਰੀ” ਦੀ ਹਰ ਪੰਗਤੀ ਗੁਰੂ ਜੀ ਦੀ ਸ਼ੌਰਤਾ, ਬਲੀਦਾਨ ਅਤੇ ਦਇਆ ਦਾ ਪ੍ਰਤੀਕ ਹੈ।
ਉਹ ਸਿਰਫ਼ ਸਿੱਖਾਂ ਲਈ ਨਹੀਂ, ਸਗੋਂ ਪੂਰੇ ਹਿੰਦੁਸਤਾਨ ਲਈ ਧਰਮ ਅਤੇ ਅਜ਼ਾਦੀ ਦੇ ਰਾਖੇ ਸਾਬਤ ਹੋਏ।
ਆਓ, ਅਸੀਂ ਸਾਰੇ ਮਿਲ ਕੇ ਇਸ Poem On Guru Tegh Bahadur Ji ਨੂੰ ਸਿਰਫ਼ ਪੜ੍ਹੀਏ ਨਹੀਂ, ਸਗੋਂ ਇਸ ਦੇ ਸੁਨੇਹੇ ਨੂੰ ਆਪਣੇ ਜੀਵਨ ਵਿੱਚ ਉਤਾਰਨ ਦੀ ਕੋਸ਼ਿਸ਼ ਕਰੀਏ — ਸੱਚ, ਹਿੰਮਤ ਅਤੇ ਸਹਿਨਸ਼ੀਲਤਾ ਦੇ ਰਾਹ ‘ਤੇ ਚੱਲਣਾ ਹੀ ਗੁਰੂ ਜੀ ਨੂੰ ਸੱਚੀ ਸ਼ਰਧਾਂਜਲੀ ਹੈ।
ਜੇ ਇਹ ਕਵਿਤਾ ਤੁਹਾਡੇ ਦਿਲ ਨੂੰ ਛੂਹ ਗਈ ਹੈ ਤਾਂ ਇਸ ਨੂੰ ਹੋਰਾਂ ਨਾਲ ਸ਼ੇਅਰ ਕਰੋ।
👇 ਕਮੈਂਟ ਵਿੱਚ ਲਿਖੋ — “Waheguru Ji Ka Khalsa, Waheguru Ji Ki Fateh”
ਅਤੇ ਸਾਡੇ ਬਲਾਗ/ਚੈਨਲ ਨੂੰ ਫਾਲੋ ਕਰੋ ਹੋਰ ਅਜਿਹੀਆਂ Punjabi Poems on Sikh History & Guru Tegh Bahadur Ji ਪੜ੍ਹਨ ਲਈ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
