Poem On Teacher In Punjabi | ਜਦ ਮੇਰਾ ਅਧਿਆਪਕ ਬੋਲੇ
Poem On Teacher In Punjabi
Poem On Teacher In Punjabi
ਉਹ ਬੋਲੇ ਤਾਂ ਸਮਾਂ ਰੁਕ ਜਾਂਦੈ,
ਓਹਦੇ ਬੋਲਾਂ ਵਿੱਚ ਗੱਲ ਖਾਸ ਹੁੰਦੀ ਏ।
ਜਦ ਮੇਰਾ ਅਧਿਆਪਕ ਬੋਲੇ,
ਚੁੱਪ ਚਾਪ ਉਦੋਂ ਕਾਇਨਾਤ ਹੁੰਦੀ ਏ।
ਉਹਦੇ ਹਰ ਇਕ ਬੋਲ ਚ ਸਿਖਿਆ ਹੈ,
ਕੋਈ ਬੋਲ ਅਜਾਂਈਂ ਬੋਲੇ ਨਾਂ।
ਜੋ ਮੰਨਦਾ ਹੈ ਅਧਿਆਪਕ ਦੀ,
ਜ਼ਿੰਦਗੀ ਵਿੱਚ ਕਦੇ ਵੀ ਡੋਲੇ ਨਾ।
ਏਹੇ ਸਿੱਖਿਆ ਮੇਰੇ ਅਧਿਆਪਕ ਦੀ,
ਮੁਸ਼ਕਲਾਂ ਨੂੰ ਪਾਉਂਦੀ ਮਾਤ ਹੁੰਦੀ ਹੈ।
ਜਦ ਮੇਰਾ ਅਧਿਆਪਕ ਬੋਲੇ,
ਚੁੱਪ ਚਾਪ ਉਦੋਂ ਕਾਇਨਾਤ ਹੁੰਦੀ ਏ।
ਸਾਨੂੰ ਪਿਆਰ ਨਾਲ ਸਮਝਾਉਂਦਾ ਏ
ਝਿੜਕਾਂ ਵੀ ਕਦੇ ਕਦੇ ਮਾਰਦਾ ਏ।
ਮਾਂ ਬਾਪੂ ਵਾਂਗੂੰ ਦੇ ਝਿੜਕਾਂ
ਧੀਆਂ ਪੁੱਤਰਾਂ ਵਾਂਗ ਪਿਆਰਦਾ ਏ।
ਉਸ ਰੱਬ ਨੇ ਫ਼ਰਿਸ਼ਤਾ ਭੇਜਿਆ ਹੈ,
ਓਹਦੀ ਜ਼ਾਤ ਮਾਂਨਸ ਕੀ ਜ਼ਾਤ ਹੁੰਦੀ ਏ।
ਜਦ ਮੇਰਾ ਅਧਿਆਪਕ ਬੋਲੇ,
ਚੁੱਪ ਚਾਪ ਉਦੋਂ ਕਾਇਨਾਤ ਹੁੰਦੀ ਏ।
ਬੜੇ ਬੱਚਿਆਂ ਕੋਲ ਸਵਾਲ ਹੁੰਦੇ,
ਹੱਲ ਕਰਦੇ ਨੇ ਅਧਿਆਪਕ ਜੀ।
ਜਦ ਵੀ ਕੋਈ ਮੁਸ਼ਕਲ ਬਣਦੀ ਹੈ,
ਬਾਂਹ ਫੜ ਦੇ ਨੇ ਅਧਿਆਪਕ ਜੀ।
ਸਾਡੀ ਝੋਲੀ ਹਰ ਗੁਣ ਪਾਵਣ ਲਈ,
ਉਹਦੀ ਸੋਚ ਪਵਿੱਤਰ ਪਾਕ ਹੁੰਦੀ ਏ।
ਜਦ ਮੇਰਾ ਅਧਿਆਪਕ ਬੋਲੇ,
ਚੁੱਪ ਚਾਪ ਉਦੋਂ ਕਾਇਨਾਤ ਹੁੰਦੀ ਏ।
ਕੀ ਸਿਫਤ ਕਰਾਂ ਅਧਿਆਪਕ ਦੀ
ਦੁਨੀਆਂ ਦਾ ਸ਼ਖਸ਼ ਮਹਾਨ ਹੈ ਓਹ।
ਦੁਨੀਆਂ ਦੀ ਭੈੜੀ ਨੀਤੀ ਨੇ
ਕਰ ਦਿੱਤਾ ਬੇ ਪਛਾਣ ਹੈ ਓਹ।
ਬੇ ਕਦਰੀ ਕਰ ਅਧਿਆਪਕ ਦੀ
ਦੁਨੀਆਂ ਜਾਂਦੀ ਬਰਬਾਦ ਹੁੰਦੀ ਏ।
ਜਦ ਮੇਰਾ ਅਧਿਆਪਕ ਬੋਲੇ,
ਚੁੱਪ ਚਾਪ ਉਦੋਂ ਕਾਇਨਾਤ ਹੁੰਦੀ ਏ।
ਕੀ ਹੈ ਅਸਲੀ ਛਵੀ ਅਧਿਆਪਕ ਦੀ
ਆਓ ਮਿੱਤਰੋ ਵਿਖਾਈਏ ਦੁਨੀਆਂ ਨੂੰ।
ਕਰ ਹੀਲਾ ਬੰਡਾਲੇ ਵਾਲਿਆ ਵੇ
ਜਾਣੂੰ ਸੱਚ ਤੋਂ ਕਰਾਈਏ ਦੁਨੀਆਂ ਨੂੰ।
ਪਰਗਟ ਵੇ ਬਿਨ ਅਧਿਆਪਕ ਦੇ,
ਜ਼ਿੰਦਗੀ ਜਿਓਂ ਕਾਲ਼ੀ ਰਾਤ ਹੁੰਦੀ ਏ।
ਜਦ ਮੇਰਾ ਅਧਿਆਪਕ ਬੋਲੇ,
ਚੁੱਪ ਚਾਪ ਉਦੋਂ ਕਾਇਨਾਤ ਹੁੰਦੀ ਏ।
ਪੜ੍ਹੋ :- Poem On Teachers Day In Punjabi Language | ਸਜਦੇ ਕਰ ਅਧਿਆਪਕ ਨੂੰ
ਕੰਮੈਂਟ ਬਾਕਸ ਵਿੱਚ ” ਜਦ ਮੇਰਾ ਅਧਿਆਪਕ ਬੋਲੇ ਕਵਿਤਾ ” ( Poem On Teacher In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।