Poem On Udham Singh In Punjabi | ਸ਼ਹੀਦ ਊਧਮ ਸਿੰਘ ਜੀ ਤੇ ਪੰਜਾਬੀ ਕਵਿਤਾ
Poem On Udham Singh In Punjabi
Poem On Udham Singh In Punjabi
ਜਿਸ ਲੱਥੀ ਪੱਗ ਪੰਜਾਬੀਆਂ ਦੀ ਨੂੰ,ਮੁੜ ਸਿਰ ਧਰਿਆ।
ਅੱਜ ਊਧਮ ਸਿੰਘ ਸਰਦਾਰ ਯੋਧਾ ਫਾਂਸੀ ਚੜ੍ਹਿਆ।
ਉਸ ਜਲਿਆ ਵਾਲੇ ਬਾਗ ਦਾ ਸੀ ਵੇਖਿਆ ਮੰਜ਼ਰ।
ਸੀ ਬਦਲੇ ਦੀ ਅੱਗ ਮੱਚਦੀ ਉਹਦੇ ਦਿਲ ਦੇ ਅੰਦਰ।
ਉਸ ਬਦਲਾ ਲੈਣ ਲਈ ਵੀਹ ਸਾਲ ਇੰਤਜ਼ਾਰ ਸੀ ਕਰਿਆ।।
ਅੱਜ ਊਧਮ ਸਿੰਘ ਸਰਦਾਰ ਯੋਧਾ ਫਾਂਸੀ ਚੜ੍ਹਿਆ।
ਲਲਕਾਰਿਆ ਉਸ ਅਡਵਾਇਰ ਨੂੰ, ਲੰਡਨ ਵਿੱਚ ਜਾ ਕੇ।
ਕਿਵੇਂ ਜਿਓਂਦਾ ਰਹਿ ਗਿਓਂ ਦੁਸ਼ਮਣਾ ,ਸਾਨੂੰ ਭਾਜੀ ਪਾ ਕੇ।
ਮੈਂ ਕਰਾਂ ਤੇਰੀਆਂ ਠੀਕਰਾਂ, ਪਾਪਾਂ ਦਿਆ ਘੜਿਆ।
ਅੱਜ ਊਧਮ ਸਿੰਘ ਸਰਦਾਰ ਯੋਧਾ ਫਾਂਸੀ ਚੜ੍ਹਿਆ।
ਉਹ ਜਾਇਆ ਧਰਤ ਪੰਜਾਬ ਦਾ ਲਹੂ ਅਨਖੀ ਉਹਦਾ।
ਸੀ ਖੜ ਗਿਆ ਛਾਤੀ ਤਾਣ ਕੇ,ਊਧਮ ਸਿੰਘ ਯੋਧਾ।
ਉਸ ਗੋਲੀਆਂ ਮਾਰ ਉਡਵਾਇਰ ਨੂੰ, ਸੀ ਛਲਨੀ ਕਰਿਆ।
ਅੱਜ ਊਧਮ ਸਿੰਘ ਸਰਦਾਰ ਯੋਧਾ ਫਾਂਸੀ ਚੜ੍ਹਿਆ।
ਉਡਵਾਇਰ ਨੂੰ ਮਾਰ ਕੇ ਖੁਦ ਨੂੰ ਪੁਲਿਸ ਹਵਾਲੇ ਕਰਿਆ।
ਦਿਨ ਕੱਤੀ ਜੁਲਾਈ ਉੱਨੀ ਸੌ ਚਾਲ਼ੀ ਦਾ ਚੜ੍ਹਿਆ।
ਗਲ਼ ਲਾਇਆ ਮੌਤ ਨੂੰ ਹੱਸਕੇ, ਉਹ ਮੂਲ ਨਾ ਡਰਿਆ।
ਅੱਜ ਊਧਮ ਸਿੰਘ ਸਰਦਾਰ,ਯੋਧਾ ਫਾਂਸੀ ਚੜਿਆ।
ਸਿਰ ਕੌਮ ਦਾ ਉੱਚਾ ਕਰ ਗਿਆ ਖੁਦ ਫਾਂਸੀ ਚੜਕੇ।
ਪਰਗਟ ਸਿਆਂ ਯੋਧੇ ਜੱਗ ਤੇ ਜਿਓਂਦੇ ਨੇਂ ਮਰਕੇ।
ਉਸ ਖਾਤਿਰ ਭਾਰਤ ਦੇਸ਼ ਦੀ,ਸੀ ਮੌਤ ਨੂੰ ਵਰਿਆ।
ਅੱਜ ਊਧਮ ਸਿੰਘ ਸਰਦਾਰ,ਯੋਧਾ ਫਾਂਸੀ ਚੜ੍ਹਿਆ।
ਪੜ੍ਹੋ :- Guru Arjan Dev Ji Shaheedi Kavita | ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਕਵਿਤਾ
ਕੰਮੈਂਟ ਬਾਕਸ ਵਿੱਚ ” ਸ਼ਹੀਦ ਊਧਮ ਸਿੰਘ ਜੀ ਤੇ ਪੰਜਾਬੀ ਕਵਿਤਾ ” ( Poem On Udham Singh In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।