ਪੰਜਾਬ ਤੇ ਕਵਿਤਾ :- ਮੇਰੇ ਸੋਹਣੇ ਦੇਸ਼ ਪੰਜਾਬ ਜਿਹਾ | ਕਵੀ ਪਰਗਟ ਸਿੰਘ ਦੀ ਕਵਿਤਾ
ਪੰਜਾਬ ਤੇ ਕਵਿਤਾ
ਮੇਰੇ ਸੋਹਣੇ ਦੇਸ਼ ਪੰਜਾਬ ਜਿਹਾ ਕੋਈ ਦੇਸ਼ ਨਹੀਂ ਯਾਰੋ।
ਲਖ ਹੋਣਗੇ ਸੋਹਣੇ ਦੇਸ਼ ਅਸਾਂ ਦਾ ਮੇਚ ਨਹੀਂ ਯਾਰੋ।
ਆਉ ਬੈਠੋ ਗੱਲਾਂ ਕੁਝ ਦੋ-ਚਾਰ ਸੁਣਾਵਾਂ ਮੈਂ।
ਇਸ ਭਾਗਾਂ ਵਾਲੀ ਧਰਤੀ ਬਾਰੇ ਚਾਨਣਾ ਪਾਵਾਂ ਮੈਂ।
ਸਤਲੁਜ ਬਿਆਸ ਰਾਵੀ ਝਨ੍ਹਾਬ,ਤੇ ਜੇਹਲਮ ਪੰਜ ਦਰਿਆ।
ਇਹਨਾਂ ਪੰਜਾਂ ਦਰਿਆਵਾਂ ਤੇ,ਸੀ ਨਾਮ ਪੰਜਾਬ ਪਿਆ।
ਇਹ ਧਰਤੀ ਵਲੀ ਫਕੀਰਾਂ ਦੀ ਗੁਰੂਆਂ ਤੇ ਪੀਰਾਂ ਦੀ।
ਇਹ ਧਰਤੀ ਪਰ ਉਪਕਾਰੀਆਂ ਦੀ ਯੋਦੇ ਸੂਰਬੀਰਾਂ ਦੀ।
ਏਹੇ ਬੁੱਲ੍ਹੇ ਸ਼ਾਹ ਦੀ ਧਰਤੀ ਇਹ ਧਰਤੀ ਬਾਬੇ ਫਰੀਦ ਦੀ।
ਇਹ ਦਸ ਗੁਰੂਆਂ ਦੀ ਧਰਤੀ , ਨਾਲੇ ਬੁੱਧੂ ਸ਼ਾਹ ਮੁਰੀਦ ਦੀ।।
ਇਸ ਧਰਤੀ ਉੱਤੇ ਸੱਚ ਖੰਡ ਹਰਿਮੰਦਰ ਸਾਹਿਬ ਹੈ ਨਾਮ।
ਗੁਰੂ ਰਾਮਦਾਸ ਦੀ ਨਗਰੀ ਨੂੰ ਬ੍ਰਹਿਮੰਡ ਕਰੇ ਪਰਨਾਮ।
ਏਥੇ ਬਾਲਮੀਕ ਜੀ ਰਮਾਇਣ ਲਿਖਣ ਏਥੇ ਬੁੱਲ੍ਹਾ ਕਾਫੀਆਂ ਗਾਵੇ।।
ਇਥੇ ਵਾਰਸ ਸ਼ਾਹ ਦੀ ਹੀਰ ਤਾਈਂ ਹਰ ਕੋਈ ਸੁਨਣਾ ਚਾਹਵੇ।
ਏਥੇ ਅਮਰ ਸ਼ਹੀਦ ਬਾਬਾ ਦੀਪ ਸਿੰਘ, ਸਿਰ ਲੱਥੇ ਤੋਂ ਖੰਡਾ ਖੜਕਾਵੇ।
ਏਥੇ ਮਨੀ ਸਿੰਘ ਦਾ ਸਿਦਕ ਵੇਖੋ ਜੋ ਬੰਦ ਬੰਦ ਕਟਵਾਏ।
ਇੱਥੇ ਬੰਦਾ ਸਿੰਘ ਬਹਾਦਰ ਆ ਕੇ ਖਾਲਸਾ ਰਾਜ ਚਲਾਵੇ।
ਏਥੇ ਮਹਾਰਾਜਾ ਰਣਜੀਤ ਸਿੰਘ ਕਰ ਧਰਮੀ ਰਾਜ ਵਖਾਵੇ।
ਏਥੇ ਹਰੀ ਸਿੰਘ ਨਲਵਾ ਜੋਧਾ, ਸ਼ੇਰਾਂ ਦੇ ਜਬਾੜੇ ਪਾੜੇ।
ਅਫਗਾਨਿਸਤਾਨ ਦੇ ਬਲੀਆਂ ਨੂੰ ,ਉਹ ਦਿਨੇ ਦੁਖਾਉਂਦਾ ਤਾਰੇ।
ਏਥੇ ਮਹਿੰਗੀ ਧਰਤੀ ਦੁਨੀਆਂ ਦੀ ਜਿੱਥੇ ਬੱਚੇ ਹੋਏ ਸ਼ਹੀਦ।
ਸਰਹੰਦ ਸ਼ਹਿਰ ਦੀਆਂ ਕੰਧਾਂ ਚੋਂ ਜ਼ਰਾ ਕਰ ਕੇ ਜਾਇਉ ਦੀਦ।
ਏਥੇ ਜੋਰਾਵਰ ਤੇ ਫਤਿਹ ਸਿੰਘ ਦੇ ਹੌਂਸਲੇ ਬੜੇ ਬੁਲੰਦ।
ਮਾਂ ਗੁਜਰ ਕੌਰ ਤੇ ਪੋਤਰੇ ਦਸ਼ਮੇਸ਼ ਦੇ ਨੇਂ ਫਰਜੰਦ।
ਇੱਥੇ ਭਗਤ ਸਿੰਘ ਤੇ ਰਾਜਗੁਰੂ, ਏਥੇ ਕਰਤਾਰ ਸਰਾਭੇ।
ਜਾਓ ਪੁਛਲੋ ਜਾਂ ਅੰਗਰੇਜ਼ਾਂ ਨੂੰ ਕੈਸੇ ਸੀ ਗ਼ਦਰੀ ਬਾਬੇ।
ਇਹ ਧਰਤੀ ਸਭ ਨੂੰ ਪਿਆਰ ਵੰਡੇ ਤੇ ਸਭ ਨੂੰ ਗਲ ਨਾਲ ਲਾਵੇ।
ਪਰ ਹੁੰਦੀ ਉਸ ਦੀ ਖੈਰ ਨਹੀਂ ਜੋ ਹਾਕਮ ਚੜ੍ਹ ਕੇ ਆਵੇ।
ਹੈ ਅੰਨ ਦਾਤਾ ਪੰਜਾਬ ਮੇਰਾ ਦੁਨੀਆਂ ਲਈ ਅਨਾਜ ਉਗਾਵੇ।
ਕਿਰਸਾਨ ਮੇਹਨਤ ਕਰਦਾ ਹੈ ਤਾਂ ਹੀ ਹਰ ਕੋਈ ਰੱਜ ਕੇ ਖ਼ਾਵੇ।
ਲਓ ਵੇਖ ਪੰਜਾਬ ਦੇ ਪਿੰਡਾਂ ਨੂੰ ਪਿੰਡਾਂ ਵਿੱਚ ਰੱਬ ਦਾ ਵਾਸਾ।
ਅਸੀਂ ਕੁਦਰਤ ਦੇ ਪੁਜਾਰੀ ਹਾਂ ਰੱਬ ਤੇ ਕਰਦੇ ਭਰਵਾਸਾ।
ਇਹ ਧਰਤੀ ਮੇਰੇ ਪੰਜਾਬ ਦੀ ਮੈਨੂੰ ਜਾਨੋ ਵੱਧ ਪਿਆਰੀ।
ਪਰਗਟ ਜੀਅ ਕਰਦਾ ਇਸ ਧਰਤੀ ਤੇ ਜਨਮਾਂ ਮੈਂ ਲਖ ਵਾਰੀ।
ਪੜ੍ਹੋ :- ਮੇਰੇ ਦੋਵੇਂ ਪੰਜਾਬ ਸ਼ਾਇਰੀ ਸੰਗ੍ਰਹਿ | ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਦੀ ਸ਼ਾਇਰੀ
ਇਸ ਕਵਿਤਾ ਵੀਡੀਓ ਇਥੇ ਦੇਖੋ :-
ਕੰਮੈਂਟ ਬਾਕਸ ਵਿੱਚ ” ਪੰਜਾਬ ਤੇ ਕਵਿਤਾ ” ( Desh Bhakti Poem On Punjab ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।