Punjabi Farewell Poem For Teachers | ਅਧਿਆਪਕ ਲਈ ਵਿਦਾਈ ਕਵਿਤਾ
Punjabi Farewell Poem For Teachers
ਅਧਿਆਪਕ ਲਈ ਵਿਦਾਈ ਕਵਿਤਾ
ਤੁਸੀਂ ਸਾਨੂੰ ਛੱਡ ਕੇ ਚੱਲੇ ਅੱਜ।
ਸਾਡੀ ਬੇਨਤੀ ਬੰਨ੍ਹਿਓਂ ਪੱਲੇ ਅੱਜ।
ਅਸੀਂ ਭੁੱਲਦੇ ਨਹੀਂ , ਤੁਸੀਂ ਯਾਦ ਰੱਖਿਓ।
ਸਾਨੂੰ ਯਾਦਾਂ ਵਿੱਚ ਅਵਾਦ ਰੱਖਿਓ।
ਇਹ ਦਿਸਦੀ ਜੋ ਫੁੱਲਵਾੜੀ ਏ।
ਤੁਸੀਂ ਹੱਥੀਂ ਆਪ ਸ਼ਿੰਗਾਰੀ ਏ।
ਇਨ੍ਹਾਂ ਫੁੱਲਾਂ ਦੇ ਮਹਿਕਾਉਣ ਲਈ,
ਤੁਸੀਂ ਮਿਹਨਤ ਕੀਤੀ ਭਾਰੀ ਏ।
ਅਸੀਂ ਸਦਾ ਹੀ ਰਿਣੀ ਤੁਹਾਡੇ ਹਾਂ,
ਜੇ ਹੋਵੇ ਕੋਈ ਕਾਜ਼ ਦੱਸਿਓ।
ਅਸੀਂ ਭੁੱਲਦੇ ਨਹੀਂ, ਤੁਸੀਂ ਯਾਦ ਰੱਖਿਓ।
ਸਾਨੂੰ ਯਾਦਾਂ ਵਿੱਚ ਅਵਾਦ ਰੱਖਿਓ।
ਤੁਸੀਂ ਅੱਕੇ ਨਾਂ ਤੁਸੀਂ ਥੱਕੇ ਨਾ,
ਹਰ ਕਦਮ ਉਠਾਇਆ ਸਾਡੇ ਲਈ।
ਇਸ ਦੁਨੀਆਂ ਦੇ ਵਿਚ ਵਿਚਰਨ ਲਈ,
ਇੱਕ ਰਾਹ ਬਣਾਇਆ ਸਾਡੇ ਲਈ।
ਉਸ ਵੱਟੇ ਕੁਝ ਦੁਆਵਾਂ ਨੇਂ,
ਤੁਸੀਂ ਦਿਲ ਦੇ ਵੇੜ੍ਹੇ ਸਾਜ਼ ਰੱਖਿਓ।
ਅਸੀਂ ਭੁੱਲਦੇ ਨਹੀਂ , ਤੁਸੀਂ ਯਾਦ ਰੱਖਿਓ।
ਸਾਨੂੰ ਯਾਦਾਂ ਵਿੱਚ ਅਵਾਦ ਰੱਖਿਓ।
ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ,
ਖੁਸ਼ਹਾਲ ਰਹੋ ਪਰਵਾਰ ਵਿੱਚ।
ਇਹ ਉੱਚਾ ਸੁੱਚਾ ਰੁਤਬਾ ਤੁਸਾਂ ਦਾ,
ਬਣਿਆਂ ਰਹੇ ਸੰਸਾਰ ਵਿਚ।
ਭਾਵੇਂ ਅੱਜ ਘੜੀ ਵਿਛੋੜੇ ਦੀ,
ਪਰ ਤੁਰਨ ਸਮੇਂ ਸਾਡੇ ਨਾਲ ਹੱਸਿਓ।
ਅਸੀਂ ਭੁੱਲਦੇ ਨਹੀਂ, ਤੁਸੀਂ ਯਾਦ ਰੱਖਿਓ।
ਸਾਨੂੰ ਯਾਦਾਂ ਵਿੱਚ ਅਵਾਦ ਰੱਖਿਓ।
ਕਦੇ ਚਿੱਤ ਕਰੇ ਤਾਂ ਮਿਲ ਜਾਇਓ,
ਇਹ ਵੀ ਪਰਿਵਾਰ ਤੁਹਾਡਾ ਏ।
ਉਂਝ ਕਿਸ ਨੂੰ ਕਿੱਥੇ ਲੈ ਜਾਵੇ
ਇਤਬਾਰ ਸਮੇਂ ਦਾ ਕਾਹਦਾ ਏ।
ਕੁਝ ਸਤਰਾਂ ਲਿਖੀਆਂ ਪਰਗਟ ਨੇ,
ਸੁਣੋ ਤੇ ਆਪਣੇ ਵਿਚਾਰ ਦਸਿਓ।
ਅਸੀਂ ਭੁੱਲਦੇ ਨਹੀਂ ਤੁਸੀਂ ਯਾਦ ਰੱਖਿਓ।
ਸਾਨੂੰ ਯਾਦਾਂ ਵਿੱਚ ਅਵਾਦ ਰੱਖਿਓ।
ਪੜ੍ਹੋ :- Dadi Maa Poem In Punjabi | ਦਾਦੀ ਮਾਂ ਤੇ ਕਵੀ ਪਰਗਟ ਸਿੰਘ ਦੀ ਪੰਜਾਬੀ ਕਵਿਤਾ
ਕੰਮੈਂਟ ਬਾਕਸ ਵਿੱਚ ” ਅਧਿਆਪਕ ਲਈ ਵਿਦਾਈ ਕਵਿਤਾ ” ( Punjabi Farewell Poem For Teachers ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਾਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।