Punjabi Kavita Parchhaven | ਪੰਜਾਬੀ ਕਵਿਤਾ ਪਰਛਾਵੇਂ
Punjabi Kavita Parchhaven – ਤੁਸੀਂ ਪੜ੍ਹ ਰਹੇ ਹੋ ਪੰਜਾਬੀ ਕਵਿਤਾ ਪਰਛਾਵੇਂ :-
Punjabi Kavita Parchhaven
ਪੰਜਾਬੀ ਕਵਿਤਾ ਪਰਛਾਵੇਂ
ਜਦ ਪਰਛਾਵੇਂ ਜਿਸਮਾਂ ਨਾਲ ਵੱਡੇ ਹੋ ਜਾਵਣ
ਸਮਝ ਲੈਣਾ ਕਿ ਫਿਰ ਤਾਂ ਸੂਰਜ ਡੁੱਬਣ ਵਾਲਾ ਹੈ।
ਜ਼ਰੂਰਤ ਨਾਲੋਂ ਵੱਧ ਸ਼ੌਹਰਤ ਜਦ ਮੱਤ ਮਾਰਦੀ ਹੈ,
ਸਮਝੋ ਕਾਲ ਦਾ ਖੰਜਰ ਧੌਣ ਚ ਖੁੱਬਣ ਵਾਲਾ ਹੈ।
ਜਦ ਕੋਈ ਜ਼ੋਰਾਂ ਵਾਲਾ ਜ਼ੋਰਾਂ ਨੂੰ ਅਜਮਾਉਂਦਾ ਹੈ।
ਹਰਨਾਕਸ਼ ਦੇ ਵਾਂਗੂੰ ਖੁਦ ਨੂੰ ਰੱਬ ਅਖਵਾਂਉਦਾ ਹੈ।
ਦੀਵੇ ਵਾਲੀ ਲਾਟ ਜਦੋਂ ਹੈ ਜਾਂਦੀ ਉੱਪਰ ਨੂੰ
ਇਸ ਦਾ ਮਤਲਬ ਹੁਣ ਇਹ ਦੀਵਾ ਬੁੱਝਣ ਵਾਲਾ ਹੈ।
ਜਦ ਪਰਛਾਵੇਂ ਜਿਸਮਾਂ ਨਾਲੋਂ ਵੱਡੇ ਹੋ ਜਾਵਣ
ਸਮਝ ਲੈਣਾ ਕਿ ਫਿਰ ਤਾਂ ਸੂਰਜ ਡੁੱਬਣ ਵਾਲਾ ਹੈ।
ਕਲਮਲ ਹੋਈ ਧਰਤੀ ਜਦੋਂ ਪੁਕਾਰਾਂ ਕਰਦੀ ਹੈ।
ਅਕਿਰਤਘਣ ਦੇ ਬੋਝ ਦਾ ਡਾਢਾ ਭਾਰ ਨਾ ਜਰਦੀ ਹੈ।
ਪਾਪਾਂ ਲੱਦੀ ਰਾਤ ਜਾਂ ਸੱਚ ਦਾ ਚੰਨ ਛਪਾਉਂਦੀ ਹੈ
ਸਮਝੋ ਕਿ ਉਹ ਨਾਨਕ ਬਣ ਕੇ ਪੁੱਜਣ ਵਾਲਾ ਹੈ।
ਜਦ ਪਰਛਾਵੇਂ ਜਿਸਮਾਂ ਨਾਲੋਂ ਵੱਡੇ ਹੋ ਜਾਵਣ
ਸਮਝ ਲੈਣਾ ਕਿ ਫਿਰ ਤਾਂ ਸੂਰਜ ਡੁੱਬਣ ਵਾਲਾ ਹੈ।
ਦਾਹੜੀ ਤੇ ਹੱਥ ਫੇਰੇ ਜਦ ਕੋਈ ਵੇਖ ਗਰੀਬਾਂ ਨੂੰ।
ਨਫਰਤ ਵਾਲਾ ਦੇਵੇ ਜਦ ਕੋਈ ਸੇਕ ਗਰੀਬਾਂ ਨੂੰ।
ਭੁੱਲ ਕੇ ਜਦੋਂ ਉਕਾਤ ਕੋਈ ਰੱਬ ਨੂੰ ਟੱਬ ਆਖਦਾ ਹੈ
ਜਮਦੂਤਾਂ ਦਾ ਨੇਜਾ ਛਾਤੀ ਚੁੱਭਣ ਵਾਲਾ ਹੈ।
ਜਦ ਪਰਛਾਵੇਂ ਜਿਸਮਾਂ ਨਾਲੋਂ ਵੱਡੇ ਹੋ ਜਾਵਣ
ਸਮਝ ਲੈਣਾ ਕਿ ਫਿਰ ਤਾਂ ਸੂਰਜ ਡੁੱਬਣ ਵਾਲਾ ਹੈ।
ਅੱਤ ਖ਼ੁਦਾ ਦਾ ਵੈਰ ਹੈ ਸੱਚ ਸਿਆਣੇ ਕਹਿੰਦੇ ਨੇ।
ਵੇਖ ਕੇ ਹੁੰਦਾ ਕਹਿਰ ਖ਼ੁਦਾ ਦੇ ਅੱਥਰੂ ਵਹਿੰਦੇ ਨੇ।
ਰੱਖ ਹੌਂਸਲਾ ਰਾਤ ਗ਼ਮਾਂ ਦੀ ਤੋਂ ਘਬਰਾਵੀਂ ਨਾ
ਕਿਸੇ ਪਾਸਿਓਂ ਸੱਚ ਦਾ ਸੂਰਜ ਉੱਗਣ ਵਾਲਾ ਹੈ।
ਜਦ ਪਰਛਾਵੇਂ ਜਿਸਮਾਂ ਨਾਲੋਂ ਵੱਡੇ ਹੋ ਜਾਵਣ
ਸਮਝ ਲੈਣਾ ਕਿ ਫਿਰ ਤਾਂ ਸੂਰਜ ਡੁੱਬਣ ਵਾਲਾ ਹੈ।
ਪਰਗਟ ਸਿੰਘਾ ਲੱਖ ਸਿਕੰਦਰ ਆਏ ਦੁਨੀਆਂ ਉੱਤੇ।
ਔਰੰਗਜ਼ੇਬ ਹਜ਼ਾਰਾਂ ਏਥੇ ਕਬਰਾਂ ਦੇ ਵਿੱਚ ਸੁੱਤੇ।
ਹੋਰਾਂ ਦੇ ਘਰ ਲਾ ਕੇ ਅੱਗ ਤਮਾਸ਼ਾ ਵੇਖੇ ਜੋ,
ਆਪਣੇ ਨਿੱਜੀ ਤਮਾਸ਼ੇ ਵਿਚ ਰੁੱਝਣ ਵਾਲਾ ਹੈ।
ਜਦ ਪਰਛਾਵੇਂ ਜਿਸਮਾਂ ਨਾਲੋਂ ਵੱਡੇ ਹੋ ਜਾਵਣ
ਸਮਝ ਲੈਣਾ ਕਿ ਫਿਰ ਤਾਂ ਸੂਰਜ ਡੁੱਬਣ ਵਾਲਾ ਹੈ।
ਪੜ੍ਹੋ :- ਮੰਜਲਾਂ – ਖਵਾਰ ਹੋਈ ਜਿੰਦਗੀ ਦੀ ਦਾਸਤਾਂ
ਕੰਮੈਂਟ ਬਾਕਸ ਵਿੱਚ ” ਪੰਜਾਬੀ ਕਵਿਤਾ ਪਰਛਾਵੇਂ ” ( Punjabi Kavita Parchhaven ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਾਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।
ਬਹੁਤ ਹੀ ਖੂਬਸੂਰਤ