Punjabi Poem On Earth Day | ਵਿਸ਼ਵ ਧਰਤੀ ਦਿਵਸ ਤੇ ਕਵੀ ਪਰਗਟ ਸਿੰਘ ਦੀ ਕਵਿਤਾ
ਵਿਸ਼ਵ ਧਰਤੀ ਦਿਵਸ ਤੇ ਕਵਿਤਾ
Punjabi Poem On Earth Day

ਮੈਂ ਧਰਤੀ ਮੈਂ ਸਭ ਦੀ ਜਨਨੀ, ਅੱਜ ਰੁਲਦੀ ਜਾਵਾਂ।
ਮੈਂ ਮਾਰੀ ਆਪਣੇ ਬੱਚਿਆਂ ਦੀ ,ਰੋਵਾਂ ਕਰਲਾਵਾਂ।
ਇਹਨਾ ਵੱਢਿਆ ਮੇਰੇ ਰੁੱਖਾਂ ਨੂੰ, ਜੋ ਦੇਂਦੇ ਛਾਵਾਂ।
ਇਹਨਾ ਕਰ ਦਿੱਤੀਆਂ ਜ਼ਹਿਰੀਲੀਆਂ , ਸੀ ਸਵੱਸਤ ਹਵਾਵਾਂ।
ਇਹਨਾ ਬੇਕਦਰੇ ਇਨਸਾਨਾ ਨੇ, ਮੈਨੂੰ ਦਿੱਤੀਆਂ ਹਾਵਾਂ।
ਅੱਗ ਲਾ-ਲਾ ਮੈਨੂੰ ਸਾੜਦੇ, ਮੈਂ ਮਾਰਾਂ ਧਾਹਾਂ।
ਇਹਨਾਂ ਵਾਤਾਵਰਣ ਵਿਗਾੜਤਾ ਬੇਕਦਰੇ ਲੋਕਾਂ।
ਇਹ ਕੁਦਰਤ ਨੂੰ ਹੈ ਚੰਬੜੀਆਂ ਲਹੂ ਪੀਣੀਆਂ ਜੋਕਾਂ।
ਇਹਨਾ ਅੰਮ੍ਰਿਤ ਵਰਗੇ ਪਾਣੀਆਂ ਦੇ ਵਿੱਚ, ਜ਼ਹਿਰ ਮਿਲਾਇਆ।
ਜਾਣ ਲੇਵਾ ਕਈ ਬਿਮਾਰੀਆਂ ਨੂੰ, ਆਪ ਬੁਲਾਇਆ।
ਮੇਰੀ ਹਿੱਕ ਦੇ ਉੱਤੇ ਗੱਡ ਤੇ ,ਕਈ ਟਾਵਰ ਵੱਡੇ।
ਇਹਨਾਂ ਅੰਬਰ ਛੂੰਹਦੇ ਟਾਵਰਾਂ ਪੰਛੀ ਨਾ ਛੱਡੇ।
ਜ਼ਹਿਰੀਲਾ ਧੂੰਆਂ ਅੰਬਰਾਂ ਨੂੰ ਢੱਕੀ ਜਾਵੇ।
ਇਸ ਖੁਸ਼ੀਆਂ ਮੇਰੀਆਂ ਲੈ ਲਈਆਂ ਅੱਜ ਵਿਚ ਕਲਾਵੇ।
ਇਹਨਾਂ ਮੇਰਾ ਅਕਸ ਵਿਗਾੜ ਕੇ ,ਅੱਜ ਬਾਂਝ ਮੈਂ ਕਰਤੀ।
ਖੌਰੇ ਕਿਸ ਮੂੰਹ ਨਾਲ ਆਖਦੇ ,ਮੈਨੂੰ ਮਾਤਾ ਧਰਤੀ।
ਬੇਕਦਰੇ ਲੋਕੋ ਸਮਝ ਜਾਓ ਪੈ ਜਾਉ ਪਛਤਾਉਣਾ।
ਜੇ ਧਰਤੀ ਮਾਤਾ ਰੁੱਸ ਗਈ, ਔਖਾ ਹੋਊ ਜਿਓਣਾ।
ਫਿਰ ਲਭਦੇ ਰਹਿਓ ਭਵਿੱਖ ਨੂੰ, ਓਹੋ ਨਹੀਂ ਥਿਆਉਣਾ।
ਪਰਗਟੁ ਸਿਆਂ ਧਰਤ ਬਚਾ ਲਵੋ, ਜੇ ਭਵਿੱਖ ਬਚਾਉਣਾ।
ਕੰਮੈਂਟ ਬਾਕਸ ਵਿੱਚ ” ਵਿਸ਼ਵ ਧਰਤੀ ਦਿਵਸ ਤੇ ਕਵਿਤਾ ” ( Punjabi Poem On Earth Day ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
ਬਹੁਤ ਹੀ ਸਹੀ ਅਤੇ ਦਿਲ ਛੂਹਣ ਵਾਲੀ ਕਵਿਤਾ ਹੈ।