ਰੁੱਖ ਲਗਾਓ ਵਾਤਾਵਰਨ ਬਚਾਓ | Vatavaran Poem In Punjabi By Kavit Pargat Singh
Rukh Lagao Vatavaran Bachao In Punjabi
ਰੁੱਖ ਲਗਾਓ ਵਾਤਾਵਰਨ ਬਚਾਓ
ਆਓ ਸਾਰੇ ਰੁੱਖ ਲਗਾਈਏ।
ਆਉ ਵਾਤਾਵਰਨ ਬਚਾਈਏ।
ਅਪਨਾਇਆ ਨਾ ਜੇ ਰੁੱਖਾਂ ਨੂੰ।
ਅਪਨਾਉਣਾ ਪੈ ਜਾਊ ਦੁੱਖਾਂ ਨੂੰ।
ਭੁੱਲ ਕੇ ਵੀ ਇਹ ਭੁੱਲ ਨਾ ਜਾਈਏ।
ਆਓ ਸਾਰੇ ਰੁੱਖ ਲਗਾਈਏ।
ਆਓ ਵਾਤਾਵਰਨ ਬਚਾਈਏ।
ਰੁੱਖਾਂ ਜੇਹੀ ਕੋਈ ਛਾਂ ਨੀ ਲੱਭਣੀ।
ਮਾਂ ਵਰਗੀ ਜਿਵੇਂ ਮਾਂ ਨੀ ਲੱਭਣੀ।
ਜੀਵਨ ਵਿੱਚ ਜੇ ਰੁੱਖ ਰਹੇ ਨਾਂ,
ਜੀਵਨ ਨੂੰ ਕੋਈ ਥਾਂ ਨਹੀਂ ਲੱਭਣੀ।
ਜ਼ਿੰਦਗੀ ਲਈ ਨੇ ਰੁੱਖ ਜ਼ਰੂਰੀ,
ਆਉ ਸਭਨਾਂ ਨੂੰ ਸਮਝਾਈਏ।
ਆਓ ਸਾਰੇ ਰੁੱਖ ਲਗਾਈਏ।
ਆਉ ਵਾਤਾਵਰਨ ਬਚਾਈਏ।
ਸ਼ੁੱਧ ਹਵਾ ਜੇ ਲੈਣੀ ਚਾਹੋ।
ਰੁੱਖਾਂ ਦੀ ਤੁਸੀਂ ਖੈਰ ਮਨਾਊ।
ਪਾਣੀ ਹੁੰਦਾ ਜਾਂਦਾ ਗੰਧਲਾ,
ਸ਼ੁੱਧ ਕਰਨ ਲਈ ਕਦਮ ਉਠਾਓ।
ਸ਼ਾਮ ਸਵੇਰੇ ਖੇਡੀਏ ਮੱਲੀਏ,
ਕੁਦਰਤ ਨਾਲ ਪ੍ਰੀਤੀ ਪਾਈਏ।
ਆਓ ਸਾਰੇ ਰੁੱਖ ਲਗਾਈਏ।
ਆਓ ਵਾਤਾਵਰਨ ਬਚਾਈਏ।
ਹਰੀਆਂ ਸਬਜ਼ੀਆਂ ਤੇ ਫਲ ਖਾਈਏ।
ਧੁੱਪ ਵਿੱਚ ਵੀ ਥੋੜਾ ਸਮਾਂ ਬੀਤਾਈਏ।
ਸ਼ਾਮ ਸਵੇਰੇ ਕਸਰਤ ਕਰੀਏ,
ਤਾਰਿਆਂ ਛਾਵੇਂ ਬਾਤਾਂ ਪਾਈਏ।
ਸੱਥਾਂ ਦੇ ਵਿੱਚ ਬਹੀਏ ਪਰਗਟ,
ਆੜ੍ਹੀਆਂ ਨਾਲ ਮੋਟਰ ਤੇ ਨਹਾਈਏ ।
ਆਓ ਸਾਰੇ ਰੁੱਖ ਲਗਾਈਏ।
ਆਉ ਵਾਤਾਵਰਨ ਬਚਾਈਏ।
ਪੜ੍ਹੋ :- ਬੋਲ ਨੀ ਪੰਜਾਬ ਦੀ ਜਵਾਨੀਏਂ
ਕੰਮੈਂਟ ਬਾਕਸ ਵਿੱਚ ” ਰੁੱਖ ਲਗਾਓ ਵਾਤਾਵਰਨ ਬਚਾਓ ” ( Rukh Lagao Vatavaran Bachao In Punjabi ) ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।