ਸਾਦਗੀ :- ਇੱਕ ਮੁਟਿਆਰ ਦੀ ਸਿਫਤ ਕਰਦੀ ਹੋਈ ਪਰਗਟ ਸਿੰਘ ਦੀ ਲਿਖੀ ਹੋਈ ਕਵਿਤਾ
ਸਾਦਗੀ
ਓਦ੍ਹੇ ਲੱਕ ਤੋਂ ਲੰਮੇ ਵਾਲ,
ਹਾਲ ਬੇਹਾਲ ਜੇਹਾ ਕਰਦੇ ।
ਜਿੰਦ ਕੱਢਦੀ ਏ ਮੁਸਕਾਨ,
ਰਹੀਏ ਅਸੀਂ ਹੌਕੇ ਜਹਿ ਭਰਦੇ ।
ਓਦੇ ਨੈਣ ਕਤਲ ਕਰ ਦੇਣ,
ਜਿਹਦੇ ਨਾਲ ਜਾਕੇ ਨੇ ਲੜਦੇ ।
ਓਨੂੰ ਆਖਣ ਤੋਂ ਡਰ ਲੱਗਦਾ,
ਅਸੀਂ ਵੀ ਓਹਦੇ ਤੇ ਮਰਦੇ ।
ਓਦੇ ਮੁਖੜੇ ਉਤੇ ਤਰੇਲ ਜੇਹੀ,
ਕੋਈ ਤਾਜ਼ਗੀ ਰਹਿੰਦੀ ਏ ।
ਓਦੇ ਬੋਲ ਸੁਣਨ ਦੀ ਖਿੱਚ ਜੇਹੀ
ਕੰਨਾ ਨੂੰ ਰਹਿੰਦੀ ਏ ।
ਓਦਾ ਪਰੀਆਂ ਜੇਹਾ ਆਕਾਰ,
ਹਾਹਾ ਕਾਰ ਮਚਾ ਦੇਂਦਾ ।
ਓਦਾ ਪਲ ਦੋ ਪਲ ਦਾ ਹਾਸਾ ,
ਸੱਚੀਂ ਰੌਣਕ ਲਾ ਦੇਂਦਾ
ਜਦ ਗੁਤ ਦਾ ਕਰਕੇ ਜੂੜਾ ,
ਸਿਰ ਤੇ ਚੁੰਨੀ ਲੈਂਦੀ ਏ।
ਓਦੋਂ ਸਾਦਗੀ ਠਾਠਾਂ ਮਾਰੇ
ਤਾਜ਼ਗੀ ਡੁੱਲ ਡੁੱਲ ਪੈਂਦੀ ਏ।
ਓਨੂੰ ਚੰਨ ਕਹਾਂ ਜਾਂ ਤਾਰਾ,
ਦੋਵੇਂ ਹੀ ਫਿੱਕੇ ਲਗਦੇ ਨੇ।
ਓਦੀ ਚੁੰਨੀ ਓਲ੍ਹੇ ਨੈਣ,
ਜਿਵੇਂ ਦੋ ਜੁਗਨੂੰ ਜਗਦੇ ਨੇ।
ਓਨੂੰ ਗਲਵਕੜੀ ਵਿਚ ਲੈ ਕੇ,
ਪਿਆਰ ਜੇਹਾ ਕਰਨਾ ਚਾਹਵਾਂ ਮੈਂ ।
ਓਦੇ ਨੈਣਾਂ ਵਾਲੇ ਤੀਰਾਂ ਦੇ
ਨਾਲ ਮਰਨਾ ਚਾਹਵਾਂ ਮੈ ।
ਓਦੀ ਲਾਲਸਾ ਦਿਲ ਨੂੰ ਰਹਿੰਦੀ,
ਬੰਡਾਲੀਆ ਸੱਚ ਸਨਾਉਂਦਾ ਏ ।
ਜਿਵੇਂ ਓਹ ਪਰਗਟ ਨੂੰ ਭਾਉਂਦੀ,
ਓਵੇਂ ਕੋਈ ਹੋਰ ਨਾ ਭਾਉਂਦਾ ਏ
ਕੰਮੈਂਟ ਬਾਕਸ ਵਿੱਚ ” ਸਾਦਗੀ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।