ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਕਵਿਤਾ :-ਗੁਰੂ ਜੀ ਦੀ ਕੁਰਬਾਨੀ ਜਲਾਦ ਦੀ ਜਬਾਨੀ | ਪਰਗਟ ਸਿੰਘ ਦੀ ਲਿਖੀ ਕਵਿਤਾ
ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਕਵਿਤਾ
ਪਛਾਣੋ ਖਾਂ, ਭਲਾ ਮੈਂ ਕੌਣ ਹਾਂ,
ਮੈਂ ਹਾਂ ਜਲਾਲੂ ਦੀਨ ਜਲਾਦ ।
ਮੈਂ ਧਰਤੀ ਤੇ ਆਇਆ ਹਾਂ,
ਬੜੇ ਲੰਮੇ ਸਮੇ ਤੋਂ ਬਾਅਦ ।
ਮੈਂ ਔਰੰਗਜ਼ੇਬ ਦਾ ਸ਼ਪਾਹੀ ਹਾਂ,
ਮੇਰਾ ਔਦਾ ਬੜਾ ਹੈ ਵੱਡਾ ।
ਔਰੰਗਜ਼ੇਬ ਦੇ ਦੁਸ਼ਮਣਾ ਨੂੰ,
ਮੈਂ ਗੱਚ ਗੱਚ ਕਰਕੇ ਵੱਢਾਂ ।
ਜੇੜ੍ਹੀ ਗੱਲ ਮੈ ਦੱਸਣ ਲੱਗਾ,
ਉਹ ਗੱਲ ਬੜੀ ਹੈ ਵੱਡੀ ।
ਨੌਂਵੇ ਗੁਰਾਂ ਨੂੰ ਸ਼ਹੀਦ ਕਰ ਲਈ,
ਮੇਰੀ ਸੀ ਡਿਊਟੀ ਲੱਗੀ ।
ਕਈਆਂ ਦੇ ਮੈਂ ਸਿਰ ਸੀ ਲਾਹੇ,
ਕਈਆਂ ਦੇ ਸੀ ਲਾਹੁਣੇ ।
ਮੇਰੇ ਲਈ ਤਾਂ ਗੁਰੂ ਸਾਹਿਬ ਸੀ.
ਪਲ ਦੋ ਪਲ ਦੇ ਪ੍ਰੋਹਣੇ ।
ਮੈਂ ਕੀ ਜਾਣਾ ਗੁਰੂ ਕੌਣ ਹੈ,
ਮੈਂ ਔਰੰਗਜ਼ੇਬ ਦੀ ਮੰਨਾ ।
ਵੱਡਿਆਂ ਵੱਡਿਆਂ ਜੋਧਿਆਂ ਦੀ ,
ਮੈਂ ਆਕੜ ਪਲ ਵਿਚ ਭੰਨਾ ।
ਮੇਰੇ ਤੋਂ ਜਮਦੂਤ ਵੀ ਡਰਦੇ,
ਗੁਰੂ ਕੀ ਹੈ ਮੇਰੇ ਅੱਗੇ ।
ਮੇਰੀ ਇਹ ਤਲਵਾਰ ਵੇਖ ਕੇ,
ਕੰਬਦੇ ਵੱਡੇ ਵੱਡੇ ।
ਜਦ ਮੈਂ ਆਪਣੀ ਆਈ ਤੇ ਆ ਜਾਂ ,
ਓਦੋਂ ਕਾਲ ਵੀ ਮੈਥੋਂ ਡਰਦਾ ।
ਕੌਣ ਗੁਰੂ, ਤੇ ਕੀਹਦਾ ਗੁਰੂ,
ਮੈਂ ਫਿਕਰ ਨਹੀਂ ਕਰਦਾ ।
ਐ-ਨ ਗੁੱਸੇ ਵਿਚ ਆ ਕੇ,
ਜਦ ਮੈਂ ਕੱਸ ਲਈ ਤਲਵਾਰ ।
ਕਚੀਚੀ ਵੱਟ ਕੇ. ਰੋਹ ਚ ਆ ਕੇ,
ਮੈਂ ਕਰਨ ਲੱਗਾ ਸੀ ਵਾਰ ।
ਇੱਕੋ ਦੰਮ ਚੁਪਚਾਪ ਹੋ ਗਿਆ,
ਉਸ ਵੇਲੇ ਚਾਰ ਚੁਫੇਰਾ।
ਗੁਰੂ ਵਿੱਚੋਂ ਉਸ ਵੇਲੇ ਦਿਸਿਆ,
ਮੈਨੂੰ ਓਸ ਖੁਦਾ ਦਾ ਚੇਹਰਾ।
ਮੇਰਾ ਮਾਣ ਹੰਕਾਰ ਢਹਿ ਗਿਆ,
ਰੂਹ ਡਰ ਗਈ ਬੰਦੇ ਖਾਣੀ ।
ਵੇਖ ਮੈਨੂੰ ਮੁਸਕਰਾਏ ਸਤਿਗੁਰ,
ਮੈਂ ਹੋ ਗਿਆ ਪਾਣੀ ਪਾਣੀ ।
ਮੌਤ ਵੀ ਜਿਸ ਨੂੰ ਡਰਾ ਨਾ ਸੱਕੀ,
ਉਸ ਗੁਰੂ ਨੂੰ ਕਿਵੇਂ ਡਰਾਵਾਂ ।
ਕੰਬੀ ਸੀ ਰੂਹ ਥਰ ਥਰ ਮੇਰੀ,
ਦਿਲ ਲੱਗਾ ਕਰਨ ਦਵਾਵਾ ।
ਇੱਕੋ ਦੰਮ ਮੈਂ ਫਿਰ ਸੰਭਲਿਆ,
ਤੇ ਐਨ ਗੁੱਸੇ ਵਿਚ ਆਇਆ ।
ਲੱਥ ਗਿਆ ਸੀ ਸੀਸ ਗੁਰੂ ਦਾ,
ਮੈਂ ਐਸਾ ਵਾਰ ਚਲਾਇਆ ।
ਬੱਸ ਸੀਸ ਕੱਟਣ ਦੀ ਡੇਰ ਸੀ,
ਝੱਟ ਆ ਗਿਆ ਤੇਜ ਤੂਫਾਨ।
ਹਾਹਾਕਾਰ ਮਚੀ ਉਸ ਵੇਲੇ,
ਸਭ ਫਿਰਨ ਬਚਾਉਂਦੇ ਜਾਨ।
ਸੀਸ ਗੁਰੂ ਦਾ ਕੌਣ ਲੈ ਗਿਆ,
ਧਰ ਆਇਆ ਕਿਸ ਦੇ ਹਿੱਸੇ ।
ਲੱਭਦੇ ਫਿਰਨ ਸ਼ਪਾਹੀ ਉਹਨਾ ਨੂੰ ਐ
ਪਰ ਓਹ ਨਾ ਦਿਸੇ ।
ਜਦ ਦਾ ਸੀਸ ਗੁਰਾਂ ਦਾ ਲਾਹਿਆ,
ਮੇਰਾ ਸੁੱਖ ਚੈਨ ਸਭ ਖੋ ਗਿਆ।
ਨਾਂ ਜਿਉਂਦਿਆਂ ਵਿਚ ਨਾਂ ਮਰਿਆਂ ਵਿਚ,
ਮੈਂ ਅਧ ਮੋਇਆ ਜੇਹਾ ਹੋ ਗਿਆ
ਅਬਦੁਲ ਵਹਾਬ ਕਾਜੀ ਸੀ ਜੋ
ਜਿਹਨੇ ਫਤਵਾ ਗੁਰੂ ਨੂੰ ਲਾਇਆ ।
ਪੰਦਰਾਂ ਦਿਨਾ ਬਾਅਦ ਗੰਮ ਨਾਲ ਮਰ ਗਿਆ,
ਓਹ ਕਲੰਕ ਨਹੀਂ ਝਲ ਪਾਇਆ ।
ਮੈਂ ਮਾਰਾਂ ਕੰਧਾ ਨਾਲ ਟੱਕਰਾਂ,
ਕਿਓਂ ਮੌਤ ਮੈਨੂੰ ਨਾ ਆਵੇ ।
ਮੌਤ ਨਾਲੋਂ ਵੀ ਭੈੜੀ ਜਿੰਦਗੀ ,
ਮੈਥੋਂ ਜੀਵੀ ਨਾਂ ਜਾਵੇ।
ਕਈ ਸਾਲ ਮੈਂ ਰਿਹਾ ਵਿਲਕਦਾ ,
ਮਰ ਮਰ ਕੇ ਸਮਾ ਬਿਤਾਇਆ ।
ਆਖਰ ਮੈਨੂੰ ਮੌਤ ਦੇਣ ਨੂੰ
ਬੰਦਾ ਸਿੰਘ ਬਹਾਦਰ ਆਇਆ ।
ਬੰਦੇ ਨੇ ਉਪਕਾਰ ਸੀ ਕੀਤਾ ,
ਜੋ ਮੈਨੂੰ ਪਾਰ ਬੁਲਾਇਆ ।
ਮੌਤ ਤੋਂ ਭੈੜੀ ਜਿੰਦਗੀ ਤੋੰ ਸੀ
ਉਸ ਨੇ ਮੁਕਤ ਕਰਾਇਆ ।
ਬੇ ਛੱਕ ਮੈਂ ਅੱਜ ਜਗ ਤੇ ਹੈ ਨਾਂ,
ਪਰ ਦਿਲੀ ਤਮੰਨਾ ਮੇਰੀ ।
ਸਿੱਖ ਗੁਰੂ ਦਾ ਬਣਕੇ ਮੈਂ ਵੀ,
ਪਾਵਾਂ ਜੱਗ ਤੇ ਫੇਰੀ ।
ਜੇੜ੍ਹੇ ਗੁਰੂ ਨੇ ਦਰ ਆਇਆਂ ਦੀ
ਝੋਲੀ ਸਭ ਕੁਝ ਪਾ ਤਾ ।
ਜੇੜ੍ਹੇ ਗੁਰੂ ਦੇ ਪੋਤਿਆਂ ਨੇ,
ਸੀ ਜਿਊਣਾ ਸਭ ਨੂੰ ਸਖਾ ਤਾ।
ਕੀ ਤੁਹਾਡੇ ਚੋਂ ਕੋਈ ਦੱਸ ਸਕਦਾ ਏ,
ਮੈਨੂੰ ਗੁਰਾਂ ਦਾ ਪਤਾ ਟਕਾਣਾਂ ।
ਸ਼ਾਇਦ ਗੁਰੂ ਮੇਰੀਭੁੱਲ ਬਖਸ਼ ਦੇ,
ਮੈਂ ਓਹਦੇ ਚਰਨਾਂ ਦਾ ਸੁਖ ਮਾਣਾ ।
ਖੌਰੇ ਗੁਨਾਹ ਮੇਰੇ ਮਾਫ ਕਰ ਦੇਵੇ,
ਓਹਨੂੰ ਕਹਿੰਦੇ ਬਖਸ਼ਨ ਹਾਰਾ ।
ਔਗਨ ਕਿਸੇ ਦੇ ਨਹੀਂ ਵੇਖਦਾ ਮੈ
ਸੁਣਿਆ ਸਤਿਗੁਰ ਪਿਆਰਾ।
ਬੁਰਿਆਂ ਦੇ ਨਾਲ ਬੁਰਾ ਹੈ ਕਰਦੀ,
ਮੈਂ ਦੁਨੀਆ ਸਾਰੀ ਵੇਖੀ ।
ਪਰਗਟ ਸਿੰਘਾਂ ਸਤਿਗੁਰ ਮੇਰਾ,
ਕਰੇ ਬੁਰਿਆਂ ਨਾਲ ਵੀ ਨੇਕੀ।
ਪੜ੍ਹੋ :- ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਕਵਿਤਾ “ਏਹੀ ਕਰਾਂ ਦਵਾਵਾਂ”‘
ਕੰਮੈਂਟ ਬਾਕਸ ਵਿੱਚ ” ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਕਵਿਤਾ ” ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।