Guru Nanak Dev Ji Poem In Punjabi | ਗੁਰੂ ਨਾਨਕ ਦੇਵ ਜੀ ਕਵਿਤਾ
Guru Nanak Dev Ji Poem In Punjabi
Guru Nanak Dev Ji Poem In Punjabi
ਗੁਰੂ ਨਾਨਕ ਦੇਵ ਜੀ ਕਵਿਤਾ
ਕੋਈ ਸੱਚ ਦਾ ਸੂਰਜ ਚੜਿਆ ਏ।
ਉਸ ਦੂਰ ਹਨੇਰਾ ਕਰਿਆ ਏ ।
ਨੇਕੀ ਦਾ ਬਾਗ ਸੀ ਉਜੜਿਆ,
ਅੱਜ ਫੇਰ ਹੋ ਗਿਆ ਹਰਿਆ ਏ।
ਕੋਈ ਸੱਚ ਦਾ ਸੂਰਜ ਚੜਿਆ ਏ।
ਉਸ ਦੂਰ ਹਨੇਰਾ ਕਰਿਆ ਏ ।
ਕਲਿਆਣ ਪਿਤਾ ਦੇ ਵਿਹੜੇ ਜੀ ।
ਅੱਜ ਆ ਗਏ ਖੁਸ਼ੀਆਂ ਖੇੜੇ ਜੀ।
ਗੁਰੂ ਨਾਨਕ ਸਤਿਗੁਰ ਪ੍ਰਗਟਿਆ,
ਹੋਈ ਜਗ ਮਗ ਚਾਰ ਚੁਫੇਰੇ ਜੀ।
ਅੱਜ ਤ੍ਰਿਪਤਾ ਮਾਂ ਦੀ ਝੋਲੀ ਨੂੰ,
ਰੱਬ ਖੁਸ਼ੀਆਂ ਦੇ ਨਾਲ ਭਰਿਆ ਏ।
ਕੋਈ ਸੱਚ ਦਾ ਸੂਰਜ ਚੜਿਆ ਏ।
ਉਸ ਦੂਰ ਹਨੇਰਾ ਕਰਿਆ ਏ ।
ਤਲਵੰਡੀ ਰਾਏ ਭੋਏ ਦੀ ।
ਵਿੱਚ ਨੂਰ ਕੋਈ ਅਰਸ਼ੋਂ ਚੋਏ ਜੀ।
ਕੋਈ ਵੈਦ ਹੈ ਭਾਰੀ ਪ੍ਰਗਟਿਆ,
ਸਭ ਹੋ ਗਏ ਨਵੇਂ ਨਰੋਏ ਜੀ।
ਅੱਜ ਧੰਨ ਧੰਨ ਹੋਈ ਮਾਂ ਤ੍ਰਿਪਤਾ,
ਰੱਬ ਕੁੱਖ ਨੂੰ ਕੀਤਾ ਹਰਿਆ ਏ।
ਕੋਈ ਸੱਚ ਦਾ ਸੂਰਜ ਚੜਿਆ ਏ।
ਉਸ ਦੂਰ ਹਨੇਰਾ ਕਰਿਆ ਏ ।
ਦੇ ਦੀਦ ਦੌਲਤਾ ਦਾਈ ਨੂੰ ।
ਨਿਹਾਲ ਕੀਤਾ ਉਸ ਮਾਈ ਨੂੰ।
ਉਹਦੀ ਭੁੱਖ ਮਿਟੀ ਸੀ ਜਨਮਾਂ ਦੀ,
ਅੱਜ ਖੁਦਾ ਦੀ ਵੇਖ ਖੁਦਾਈ ਨੂੰ।
ਹੋ ਸਰਗੁਣ ਨਿਰਗੁਣ ਪ੍ਰਗਟਿਆ,
ਪ੍ਰਤਾਪ ਨ ਜਾਂਦਾ ਜਰਿਆ ਏ।
ਕੋਈ ਸੱਚ ਦਾ ਸੂਰਜ ਚੜਿਆ ਏ।
ਉਸ ਦੂਰ ਹਨੇਰਾ ਕਰਿਆ ਏ ।
ਇਹ ਦੋਵੇਂ ਜਹਾਨ ਮੁਰੀਦ ਉਹਦੇ।
ਵਡਭਾਗੀ ਕਰਦੇ ਦੀਦ ਉਹਦੇ।
ਪ੍ਰਗਟ ਦੀ ਝੋਲੀ ਖੈਰ ਪਵੇ ,
ਗੁਣ ਗਾਵਾਂ ਲਾ ਕੇ ਰੀਝ ਉਹਦੇ।
ਉਹਦੀ ਮਿਹਰ ਦਾ ਕਿਣਕਾ ਮਿਲ ਜਾਵੇ ,
ਅੱਡ ਝੋਲੀ ਸੇਵਕ ਖੜਿਆ ਏ।
ਕੋਈ ਸੱਚ ਦਾ ਸੂਰਜ ਚੜਿਆ ਏ।
ਉਸ ਦੂਰ ਹਨੇਰਾ ਕਰਿਆ ਏ ।
ਪੜ੍ਹੋ :- ਗੁਰੂ ਨਾਨਕ ਜੀ ਤੇ ਕਵਿਤਾ | ਓਦ੍ਹਾ ਨਾਨਕ ਹੈ ਨਾਮ
ਕੰਮੈਂਟ ਬਾਕਸ ਵਿੱਚ ” ਗੁਰੂ ਨਾਨਕ ਜੀ ਤੇ ਕਵਿਤਾ ” ( Guru Nanak Dev Ji Poem In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।