Poem On Lohri In Punjabi | ਲੋਹੜੀ ਦੇ ਤਿਓਹਾਰ ਤੇ ਕਵੀ ਪਰਗਟ ਸਿੰਘ ਦੀ ਕਵਿਤਾ
Poem On Lohri In Punjabi
ਲੋਹੜੀ ਤੇ ਕਵਿਤਾ

ਲੋਹੜੀ ਤੇ ਬਸੰਤ ਦੋਵੇਂ ਭੈਣਾਂ ਸਕੀਆਂ,
ਦੋਵੇਂ ਖੁਸ਼ੀਆਂ ਤੇ ਖੇੜੇ ਲੈ ਕੇ ਆਉਂਦੀਆਂ,
ਸਭਨਾਂ ਨੂੰ ਦੇਣ ਚਾਵਾਂ ਭਰੀਆਂ ਸੌਗਾਤਾਂ,
ਹਰ ਚਿਹਰੇ ਉੱਤੇ ਖੁਸ਼ੀਆਂ ਲੈਆਉਂਦੀਆਂ।
ਲੋਹੜੀ ਤੇ ਬਸੰਤ ਦੋਵੇਂ ਭੈਣਾਂ ਸਕੀਆਂ ,
ਦੋਵੇਂ ਖੁਸ਼ੀਆਂ ਤੇ ਖੇੜੇ ਲੈ ਕੇ ਆਉਂਦੀਆਂ।
ਵੰਡਦੇ ਨੇ ਲੋਹੜੀ ਲੋਕ ਧੀਆਂ ਪੁੱਤਾਂ ਦੀ।
ਬਸੰਤ ਵਿਚ ਬਦਲੇ ਨੁਹਾਰ ਰੁੱਖਾਂ ਦੀ।
ਫੁੱਲਾਂ ਦੇ ਕਿਆਰਿਆਂ ਨੂੰ ਚੜ੍ਹਦੀ ਜਵਾਨੀ,
ਫਿਰ ਆਉਂਦੀਆਂ ਹਵਾਵਾਂ ਮਹਿਕਾਉਂਦੀਆਂ।
ਲੋਹੜੀ ਤੇ ਬਸੰਤ ਦੋਵੇਂ ਭੈਣਾ ਸਕੀਆਂ,
ਦੋਵੇਂ ਖੁਸ਼ੀਆਂ ਤੇ ਖੇੜੇ ਲੈ ਕੇ ਆਉਂਦੀਆਂ।
ਲੋਹੜੀ ਵਾਲੀ ਰਾਤ ਜਦੋਂ ਭੁੱਗਾ ਮੱਚਦਾ।
ਉਹ ਵੇਲਾ ਦਿਲ ਨੂੰ ਹੈ ਬੜਾ ਜੱਚਦਾ।
ਨੱਚ-ਨੱਚ ਧਰਤੀ ਹਲਾਉਣ ਮੁਟਿਆਰਾਂ
ਨਾਲੇ ਝੂਮ ਝੂਮ ਬੋਲੀਆਂ ਨੇ ਪਾਉਂਦੀਆਂ।
ਲੋਹੜੀ ਤੇ ਬਸੰਤ ਦੋਵੇਂ ਭੈਣਾਂ ਸਖੀਆਂ,
ਦੋਵੇਂ ਖੁਸ਼ੀਆਂ ਤੇ ਖੇੜੇ ਲੈ ਕੇ ਆਉਂਦੀਆਂ।
ਰੁੱਤਾਂ ਚੋਂ ਬਸੰਤ ਰੁੱਤ ਸੋਹਣੀ ਲੱਗਦੀ।
ਕਣ ਕਣ ਖਿਲੇ ਕਾਇਨਾਤ ਫੱਬਦੀ।
ਪਰਗਟ ਜਦੋਂ ਕੋਈ ਬਸੰਤ ਰਾਗ ਛੇੜੇ,
ਫੁੱਲ ਖਿੜਦੇ ਹਵਾਵਾਂ ਗੀਤ ਗਾਉਂਦੀਆਂ।
ਲੋਹੜੀ ਤੇ ਬਸੰਤ ਦੋਵੇਂ ਭੈਣਾਂ ਸਖੀਆਂ,
ਦੋਵੇਂ ਖੁਸ਼ੀਆਂ ਤੇ ਖੇੜੇ ਲੈ ਕੇ ਆਉਂਦੀਆਂ।
ਪੜ੍ਹੋ :- ਪੰਜਾਬ ਤੇ ਕਵਿਤਾ | ਮੇਰੇ ਸੋਹਣੇ ਦੇਸ਼ ਪੰਜਾਬ ਜਿਹਾ
ਕੰਮੈਂਟ ਬਾਕਸ ਵਿੱਚ ” ਲੋਹੜੀ ਤੇ ਕਵਿਤਾ ” ( Poem On Lohri In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
very nice poem
🌟 ਪਰਗਟ ਸਿੰਘ ਜੀ ਦੀ ਲੋਹੜੀ ‘ਤੇ ਕਵਿਤਾ ਪੜ੍ਹਕੇ ਮਨ ਖੁਸ਼ ਹੋ ਗਿਆ। ਤੁਹਾਡੀ ਕਵਿਤਾ ਵਿੱਚ ਲੋਹੜੀ ਦੇ ਤਿਉਹਾਰ ਦੀ ਖੁਸ਼ੀ ਅਤੇ ਸਭਿਆਚਾਰਕ ਮਹੱਤਵ ਨੂੰ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਕਵਿਤਾ ਨੇ ਸਾਡੀ ਪੰਜਾਬੀ ਸੰਸਕ੍ਰਿਤੀ ਅਤੇ ਤਿਉਹਾਰਾਂ ਦੇ ਮਹੱਤਵ ਨੂੰ ਮੁੜ ਯਾਦ ਦਿਲਾਇਆ। 🎉 #ਲੋਹੜੀਦੀਆਂਖੁਸ਼ੀਆਂ