ਅਮੀਰ ਤੇ ਗਰੀਬ :- ਹੰਕਾਰੇ ਹੋਏ ਅਮੀਰ ਨੂੰ ਸੰਬੋਧਨ ਕਰਦੀ ਹੋਈ ਕਵੀ ਪਰਗਟ ਸਿੰਘ ਦੀ ਕਵਿਤਾ
ਅਮੀਰ ਤੇ ਗਰੀਬ
ਹੋ ਹਲਕਾਇਆ ਜ਼ੁਲਮ ਕਰੇ ਤੂੰ, ਗਰੀਬਾਂ ਉੱਤੇ ਭਾਰੀ।
ਕਾਹਦਾ ਤੂੰ ਅਮੀਰ ਅਮੀਰਾ , ਤੈਥੋਂ ਚੰਗੇ ਭੇਖਾਰੀ।
ਨਸ਼ਾ ਤੇਨੂੰ ਮਾਇਆ ਦਾ ਚੜ੍ਹਿਆ, ਤੂੰ ਹੋਇਆ ਅੰਨ੍ਹਾਂ ਬੋਲਾ।
ਹਉਮੇ ਵਾਲਾ ਕੀੜਾ ਮੂਰਖਾ, ਤੇਰੇ ਅੰਦਰ ਪਾਉਂਦਾ ਰੌਲਾ।
ਜ਼ਰੂਰਤ ਨਾਲੋਂ ਵੱਧ ਸ਼ੌਹਰਤ ਨੇ ਮੱਤ ਹੈ ਤੇਰੀ ਮਾਰੀ।
ਕਾਹਦਾ ਤੂੰ ਅਮੀਰ ਅਮੀਰਾ, ਤੈਥੋਂ ਚੰਗੇ ਭਿਖਾਰੀ।
ਲੱਖਾਂ ਨੋਟ ਕਮਾਕੇ ਕਪਟੀਆ, ਤੂੰ ਭੁੱਖੇ ਦਾ ਭੁੱਖਾ।
ਗਰੀਬਾਂ ਵਿੱਚ ਤੈਨੂੰ ਰੱਬ ਨਾ ਦਿੱਸਦਾ, ਤਾਂ ਹੀ ਤੂੰ ਬੋਲੇ ਰੁੱਖਾ।
ਕਹੇ ਗੁਰਬਾਣੀ ਅੰਨ੍ਹਾਂ ਬੋਲਾਂ ਹੁੰਦਾ ਮਾਇਆ ਧਾਰੀ।
ਕਾ੍ਦਾ ਤੂੰ ਅਮੀਰ ਅਮੀਰਾ ਤੇਥੋਂ ਚੰਗੇ ਭੇਖਾਰੀ।
ਹੰਕਾਰ ਤੇਰਾ ਅਸਮਾਨੀ ਚੜ੍ਹਿਆ ਤੈਨੂੰ ਭੁੱਲਿਆ ਚੰਗਾ ਮਾੜਾ ।
ਕਿਹੜੀ ਗੱਲ ਦਾ ਮਾਣ ਹੈ ਤੈਨੂੰ ਕਿਸ ਗੱਲ ਦਾ ਚੜ੍ਹਿਆ ਪਾਰਾ।
ਮਿੱਟੀ ਦੇ ਵਿੱਚ ਰੋਲ ਦਿੰਦਾ ਰੱਬ ਵੱਡੇ ਵੱਡੇ ਅਹੰਕਾਰੀ।
ਕਾਹਦਾ ਤੂੰ ਅਮੀਰ ਅਮੀਰਾ ਤੈਥੋਂ ਚੰਗੇ ਭਿਖਾਰੀ।
ਕਾਰੂ ਜਹਿ ਔਰੰਗੇ ਵਰਗੇ ਕਬਰਾਂ ਵਿੱਚ ਜਾ ਸੁੱਤੇ।
ਕੌਣ ਹੈ ਰਾਜਾ ਕੌਣ ਭਿਖਾਰੀ ਮੌਤ ਕਦੇ ਨਾ ਪੁੱਛੇ ।
ਲੱਖਾਂ ਸਿਕੰਦਰ ਕਬਰੀਂ ਸੁੱਤੇ ਨੀਂਦਰ ਦੇ ਵਿੱਚ ਗਾੜ੍ਹੀ।
ਕਾਹਦਾ ਤੂੰ ਅਮੀਰ ਅਮੀਰਾ ਤੇਥੋਂ ਚੰਗੇ ਭੇਖਾਰੀ।
ਇਹ ਦੌਲਤ ਸ਼ਹੌਰਤ ਜਿਸ ਦਿੱਤੀ, ਓਦ੍ਹਾ ਸ਼ੁਕਰ ਮਨਾਉਣਾ ਸਿੱਖ ਲੈ।
ਕੱਢ ਧੌਣ ਚੋਂ ਕਿੱਲਾ ਅਮੀਰੀ ਦਾ, ਤੇ ਸੀਸ ਝੁਕਾਉਣਾ ਸਿਖ ਲੈ।
ਫਿਰ ਨਾਂ ਮੌਕਾ ਮਿਲਨਾ ਪਰਗਟ ਜੱਪ ਲੈ ਏਸੇ ਵਾਰੀ।
ਕਾਹਦਾ ਤੂੰ ਅਮੀਰ ਅਮੀਰਾ ਤੈਥੋਂ ਚੰਗੇ ਭੇਖਾਰੀ।
ਪੜ੍ਹੋ :- ਮੇਰੀ ਜ਼ਿੰਦਗੀ ਤੇ ਕਵਿਤਾ | ਏਹੇ ਨੀਚ ਕਰਮ ਹਰ ਮੇਰੇ
ਕੰਮੈਂਟ ਬਾਕਸ ਵਿੱਚ ” ਅਮੀਰ ਤੇ ਗਰੀਬ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।