ਪਿਆਰ ਤੇ ਪੰਜਾਬੀ ਕਵਿਤਾ :- ਦੋ ਪਲ ਜਿੰਦਗੀ ਦੇ | ਪਰਗਟ ਸਿੰਘ ਦੀ ਪੰਜਾਬੀ ਕਵਿਤਾ
ਪਿਆਰ ਤੇ ਪੰਜਾਬੀ ਕਵਿਤਾ
ਸੋਹਣੇ ਤੇ ਹੋਰ ਬਥੇਰੇ ਨੇ ।
ਫੁੱਲਾਂ ਵਾਂਗ ਖਿੜੇ ਕਈ ਚਿਹਰੇ ਨੇ।
ਪਰ ਦਿਲ ਨੂੰ ਸੋਹਣਾ ਤੂੰ ਲੱਗਦੈਂ।
ਮੇਰਾ ਰੱਬ ਜਾਣਦਾ ਕਿਉਂ ਲੱਗਦੈਂ।
ਤੇਰੇ ਕੋਲ ਬਹਿਣ ਨੂੰ ਜੀ ਕਰਦਾ।
ਕੁਝ ਸੁਣਨ ਕਹਿਣ ਨੂੰ ਜੀ ਕਰਦਾ।
ਇਹਨਾਂ ਅੱਖਾਂ ਨਾਲ ਨਿਹਾਰਾਂ ਤੈਨੂੰ ।
ਗੱਲਾਂ ਪੁੱਛਾਂ ਮੈਂ ਹਜਾਰਾਂ ਤੈਨੂੰ।
ਤੈਨੂੰ ਕੋਲ ਬਿਠਾ ਕੇ ਤਕਦਾ ਰਹਾਂ ।
ਤੈਨੂੰ ਵੇਖ-ਵੇਖ ਕੇ ਹੱਸਦਾ ਰਹਾਂ।
ਤੈਨੂੰ ਹੱਸਦੀ ਵੇਖ ਦਿਲ ਖਿੜਦਾ ਏ।
ਖੌਰੇ ਕੀ ਦਿਲ ਨੂੰ ਮਿਲਦਾ ਏ।
ਕੁਝ ਬਹੁਤਾ ਤੇਥੋਂ ਮੰਗਦਾ ਨਾ।
ਇੱਕ ਗੱਲ ਕਹਿਣ ਤੋ ਸੰਗਦਾ ਹਾਂ।
ਕੁਝ ਪਲ ਹੀ ਅਸਾਂ ਕੋਲ ਕੱਟ ਲਿਆ ਕਰ।
ਭਾਵੇਂ ਝੂਠਾ ਜਿਹਾ ਹੀ ਹੱਸ ਲਿਆ ਕਰ।
ਪਰਗਟ ਦਾ ਏਨਾ ਖੁਆਬ ਪੁਗਾਦੇ।
ਦੋ ਪਲ ਜਿੰਦਗੀ ਦੇ ਮੇਰੀ ਝੋਲੀ ਪਾ ਦੇ।
ਪੜ੍ਹੋ :- ਸੋਹਣਾ ਯਾਰ | ਪਰਗਟ ਸਿੰਘ ਦਾ ਲਿਖਿਆ ਇਕ ਗੀਤ
ਕੰਮੈਂਟ ਬਾਕਸ ਵਿੱਚ ” ਪਿਆਰ ਤੇ ਪੰਜਾਬੀ ਕਵਿਤਾ ” ਗੀਤ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।